ਨਵਾਂਸ਼ਹਿਰ ਦੇ ਪਿੰਡ ਮੱਲਪੁਰ ਅੜਕਾਂ ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਸ਼ੱਕੀ ਹਾਲਾਤ ‘ਚ ਨਿਗਲਿਆ ਜ਼ਹਿਰੀਲਾ ਪਦਾਰਥ ,ਮੌਤ

ਨਵਾਂਸ਼ਹਿਰ 5 ਜਨਵਰੀ : ਨਵਾਂਸ਼ਹਿਰ ਦੇ ਪਿੰਡ ਮੱਲਪੁਰ ਅੜਕਾਂ ਵਿਖੇ ਇਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਸ਼ੱਕੀ ਹਾਲਾਤ ‘ਚ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋਣ ਦੀ ਸਮਾਚਾਰ ਮਿਲਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਮੋਰਚਰੀ ਰੂਮ ‘ਚ ਰਖਵਾ ਦਿੱਤਾ ਹੈ। ਦੁਖਦ ਗੱਲ ਇਹ ਹੈ ਕਿ ਪਰਿਵਾਰ ਨਾਲ ਜਿਸ ਲੜਕੀ ਨੇ ਜਹਿਰੀਲੀ ਪਦਾਰਥ ਨਿਗਲਿਆ ਹੈ ਉਸ ਦਾ ਪੰਜ ਦਿਨ ਬਾਅਦ ਵਿਆਹ ਰੱਖਿਆ ਹੋਇਆ ਸੀ।

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਐੱਚਐੱਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੱਲਪੁਰ ਅੜਕਾਂ ਦੇ ਜੀਤ ਰਾਮ (80),ਪਤਨੀ ਚੰਨੋ ਦੇਵੀ (78) ਤੇ ਧੀ ਜਮਨਾ ਦੇਵੀ (40) ਦੀ ਸ਼ੱਕੀ ਹਾਲਾਤ ‘ਚ ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਮੌਤ ਹੋਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਜੀਤ ਰਾਮ ਦੀ ਬੇਟੀ ਜਮਨਾ ਦੇਵੀ ਦਾ 10 ਜਨਵਰੀ ਨੂੰ ਵਿਆਹ ਧਰਿਆ ਹੋਇਆ ਸੀ। ਕੱਲ੍ਹ ਸ਼ਾਮ ਤੋਂ ਉਕਤ ਪਰਿਵਾਰ ਵੱਲੋਂ ਘਰੋਂ ਬਾਹਰ ਨਾ ਨਿਕਲਣ ਕਾਰਨ ਗੁਆਢੀਆਂ ਨੇ ਇਸ ਦੀ ਜਾਣਕਾਰੀ ਪੰਚਾਇਤ ਨੂੰ ਦਿੱਤੀ। ਪੰਚਾਇਤ ਮੈਂਬਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਹਾਲੇ ਇਸ ਪਰਿਵਾਰ ਦੇ ਜ਼ਹਿਰੀਲਾ ਪਦਾਰਥ ਨਿਗਲਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਵੱਲੋਂ ਮਿ੍ਰਤਕ ਪਰਿਵਾਰ ਦੀਆਂ ਵਿਆਹੀਆਂ 6 ਕੁੜੀਆਂ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਹੈ।

Edited by : Choudhary

Related posts

Leave a Reply