ਜਿਲੇ ਚ ਤਿੰਨ ਲੋਕਾਂ ਦੀ ਕੋਰੋਨਾ ਕਾਰਨ ਹੋਈ ਮੌਤ, 63 ਹੋਰ ਲੋਕ ਆਏ ਕੋਰੋਨਾ ਦੀ ਚਪੇਟ ‘ਚ

ਜਿਲੇ ‘ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 157 ਹੋਈ

ਗੁਰਦਾਸਪੁਰ 4 ਅਕਤੂਬਰ ( ਅਸ਼ਵਨੀ ) : ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ ਦੇ ਵਸਨੀਕ 74 ਸਾਲ ਦੇ ਇਕ ਆਦਮੀ ਦੀ ਕੋਰੋਨਾ ਕਾਰਨ ਅੰਮ੍ਰਿਤਸਰ ਦੇ ਨਿੱਜੀ ਹੱਸਪਤਾਲ ਵਿਚ ਬੀਤੇ ਦਿਨ ਮੌਤ ਹੋ ਜਾਣ ਕਾਰਨ ਕੱਲੂ ਸੋਹਲ ਦੇ ਕੁਝ ਵਸਨੀਕਾ ਜੋ ਮ੍ਰਿਤਕ ਦੇ ਸੰਪਰਕ ਵਿਚ ਆਏ ਸਨ ਦੀ ਕਰੋਨਾ ਜਾਂਚ ਕਰਨ ਲਈ ਗਈ ਸੇਹਤ ਵਿਭਾਗ ਦੀ ਟੀਮ ਨੂੰ ਲੋਕਾਂ ਨੇ ਸੈਂਪਲ ਦੇਣ ਤੋਂ ਮਨਾ ਕਰ ਦਿੱਤਾ ਭਾਂਵੇ ਪਿੰਡ ਦੇ ਸਰਪੰਚ ਨੇ ਆਪਣੇ ਤਿੰਨ ਸਾਥੀਆ ਸਮੇਤ ਕਰੋਨਾ ਟੈਸਟ ਕਰਵਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਲੋਕ ਨਹੀਂ ਮੰਣੇ ।

 ਬੀਤੇ ਦਿਨ ਜਿਲਾਂ ਗੁਰਦਾਸਪੁਰ ਦੇ ਤਿੰਨ ਲੋਕਾਂ ਦੀ ਕਰੋਨਾ ਕਾਰਨ ਮੋਤ ਹੋ ਗਈ ਇਸ ਨਾਲ ਜਿਲਾਂ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 157 ਹੋ ਗਈ ਜਦੋ ਕਿ 63 ਲੋਕ ਕਰੋਨਾ ਪ੍ਰਭਾਵਿਤ ਪਾਏ ਗਏ ਇਸ ਤਰਾਂ ਕੁਲ ਗਿਣਤੀ 6138 ਹੋ ਗਈ।ਇਸ ਸਮੇਂ ਜਿਲੇ ਵਿਚ ਐਕਟਿਵ ਮਾਮਲੇ 707 ਹਨ।ਜਿਲੇ ਵਿਚ ਬੀਤੇ ਦਿਨ ਤੱਕ 121159 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ। ਇਹਨਾਂ ਵਿਚ 114836 ਦੀ ਰਿਪੋਰਟ ਨੈਗਟਿਵ ਆਈ ।

Related posts

Leave a Reply