20 ਗ੍ਰਾਮ ਹੈਰੋਇਨ ਅਤੇ 40 ਕਿੱਲੋ ਭੂਕੀ ਸਮੇਤ ਤਿੰਨ ਕਾਬੂ



ਗੁਰਦਾਸਪੁਰ 5 ਜਨਵਰੀ  ( ਅਸ਼ਵਨੀ  ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਦੀਨਾਨਗਰ ਦੀ ਪੁਲਿਸ ਵੱਲੋਂ 3 ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਅਤੇ 40 ਕਿੱਲੋ ਭੂਕੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 

ਸਬ ਇੰਸਪੈਕਟਰ ਮੋਹਨ ਲਾਲ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆਂ ਕਿ ਉਸ ਨੇ ਪਲਿਸ  ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਕੁਸ਼ਟ ਆਸ਼ਰਮ ਦੀਨਾਨਗਰ  ਤੋਂ ਸਾਰਜ ਸਿੰਘ ਉਰਫ ਰਸਾਲ ਪੁੱਤਰ ਗੁਰਵਿੰਦਰ ਸਿੰਘ ਵਾਸੀ ਚਠੂਆ ਪੱਟੀ ਜਿਲਾ ਤਰਨਤਾਰਨ  ਨੂੰ ਸ਼ੱਕ ਪੈਣ ੳਪਰ ਕਾਬੂ ਕਰਕੇ ੳਸ ਦੀ ਤਲਾਸ਼ੀ ਕੀਤੀ ਤਾ ਉਸ ਪਾਸੋ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਵਲੋ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । 
                       
ਸਹਾਇਕ ਸਬ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ  ਨੇ ਦਸਿਆਂ ਕਿ ਉਹ ਪਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਬਾਈਪਾਸ ਘਰੋਟਾ ਮੋੜ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਪਠਾਨਕੋਟ ਸਾਈਡ ਤੋਂ ਇਕ ਟਰੱਕ ਨੰਬਰ ਪੀ ਬੀ 02 ਬੀ ਵੀ 8899 ਆਇਆ ਚੈਕਿੰਗ ਪਾਰਟੀ ਨੂੰ ਵੇਖ ਕੇ ਟਰੱਕ ਦਾ ਡਰਾਇਵਰ ਅਤੇ ਕੰਡਕਟਰ ਮੋਕਾਂ ਤੋ ਖਿਸਕਣ ਲੱਗੇ ਜਿਨਾਂ ਨੂੰ ਸ਼ਕ ਪੈਣ ਉੱਪਰ ਕਾਬੂ ਕਰਕੇ ਟਰੱਕ ਦੀ ਚੈਕਿੰਗ ਕੀਤੀ ਤਾ ਟਰੱਕ ਦੇ ਕੈਬਿਨ ਵਿੱਚੋਂ 5 ਬੋਰੀਆਂ ਵਿੱਚ 40 ਕਿੱਲੋ ਭੂਕੀ ਬਰਾਮਦ ਕੀਤੀ ਗਈ ਪੁਲਿਸ ਵਲੋ ਟਰੱਕ ਦੇ ਡਰਾਇਵਰ ਅਤੇ ਕੰਡਕਟਰ ਮੰਗਲ ਦਾਸ ਪੁੱਤਰ ਰਮੇਸ਼ ਲਾਲ ਵਾਸੀ ਨੂਨਾ ਅਤੇ ਨਵਨੀਤ ਪੁੱਤਰ ਸਰਵਨ ਸਿੰਘ ਵਾਸੀ ਭਰਥ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । 

Related posts

Leave a Reply