ਆਨਲਾਇਨ ਕਲਾਸਾਂ ਲਗਾਉਣ ਲਈ ਡਾ. ਕੁਲਦੀਪ ਸਿੰਘ ਮਨਹਾਸ ਸਨਮਾਨਿਤ


ਗੜ੍ਹਦੀਵਾਲਾ 7 ਸਤੰੰਬਰ(ਚੌਧਰੀ) : ਕੋਵਿਡ -19 ਮਹਾਂਮਾਰੀ ਲਾਕਡਾਊਨ ਦੇ ਚਲਦਿਆਂ ਸਕੂਲ ਸਿੱਖਿਆ ਪ੍ਰਭਾਵਿਤ ਨਾ ਹੋਵੇ ਇਸ ਲਈ ਦੋਆਬਾ ਰੇਡੀa ਦੀ ਟੀਮ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਲਈ ਆਨਲਾਇਨ ਕਲਾਸਾਂ ਦੇਣ ਦੇ ਮੰਤਵ ਨਾਲ ਸੁਣੋ ਸੁਣਾਵਾਂ ਪਾਠ ਪੜ੍ਹਾਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਨੂੰ ਕਾਮਯਾਬ ਬਣਾਉਣ ਲਈ ਅਧਿਆਪਕਾਂ ਨੇ ਭਰਪੂਰ ਉਤਸ਼ਾਹ ਨਾਲ ਸਾਥ ਦਿੱਤਾ ਅਤੇ ਉਨਾਂ ਦੇ ਬਹੁਮੁੱਲੇ ਯੋਗਦਾਨ ਸਦਕਾ ਰੋਜ਼ਾਨਾ ਪ੍ਰਸਾਰਿਤ ਹੁੰਦੇ ਇਸ ਪ੍ਰੋਗਰਾਮ ਹਰ ਰੋਜ਼ 5 ਲੈਕਚਰ ਦਿੱਤੇ ਗਏ।

ਇਹ ਸੁਹਿਰਦ ਅਧਿਆਪਕਾਂ ਦੇ ਸਾਥ ਤੋਂ ਬਿਨਾਂ ਅਸੰਭਵ ਕਾਰਜ ਸੀ।ਪੰਜਾਬ ਭਰ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਮੂਹ ਸਰੋਤਿਆਂ ਵਲੋਂ ਵੀ ਇਸ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਅਤੇ ਹੱਲਾਸ਼ੇਰੀ ਮਿਲੀ ਅਤੇ ਜਾਪਦਾ ਹੈ ਕਿ ਜਿਸ ਮੰਤਵ ਲਈ ਇਹ ਪ੍ਰੌਗਰਾਮ ਨੂੰ ਸ਼ੁਰੂ ਕੀਤਾ ਗਿਆ ਉਹ ਮਨੌਰਥ ਸਫ਼ਲ ਹੋਇਆ ਹੈ। ਦੋਆਬਾ ਰੇਡੀਓ ਵੱਲੋਂ ਸਤਿਕਾਰਯੋਗ ਸਮੂਹ ਸਹਿਯੋਗੀ ਅਧਿਆਪਕਾਂ ਨੂੰ ਸ਼ੁਕਰਾਨੇ ਵਜੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰੀਰਿਕ ਸਿੱਖਿਆ ਵਿਸ਼ੇ ਦੇ ਲੈਕਚਰਾਰ, ਡਾ. ਕੁਲਦੀਪ ਸਿੰਘ ਮਨਹਾਸ ਨੂੰ ਉਹਨਾਂ ਵਲੋਂ ਪੰਜਾਬ ਦੇ ਵਿਦਿਆਰਥੀਆਂ ਨੂੰ ਆਨ ਲਾਇਨ ਕਲਾਸਾਂ ਦੋਆਬਾ ਰੇਡੀਓ ਦੀ ਮਦਦ ਨਾਲ ਦੇਣ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਹ ਪ੍ਰਸ਼ੰਸਾ ਪੱਤਰ ਦੋਆਬਾ ਰੇਡੀਓ ਵਲੋਂ ਸਰਦਾਰ ਸਮਰਜੀਤ ਸਿੰਘ ਸ਼ੰਮੀ ਜੀ ਵਲੋਂ ਦੀਤਾ ਗਿਆ।ਡਾ.ਕੁਲਦੀਪ ਸਿੰਘ ਮਨਹਾਸ ਵਲੋਂ ਇਸ ਪ੍ਰੌਗਰਾਮ ਵਿੱਚ ਵਿਦਿਆਰਥੀਆਂ ਲਈ ਸਰੀਰਿਕ ਸਿੱਖਿਆ ਅਤੇ ਖੇਡਾਂ ਅਤੇ ਐਨ.ਸੀ.ਸੀ. ਦੇ ਵਿਸ਼ੇ ਨਾਲ ਸਬੰਧਿਤ ਲੈਕਚਰ ਦਿੱਤੇ ਗਏ ਸਨ।

Related posts

Leave a Reply