ਸਵਾਈਨ ਫਲੂ ਤੋਂ ਬਚਾਅ ਲਈ ਆਪਣਾ ਨੱਕ,ਅੱਖਾਂ ਅਤੇ ਮੂੰਹ ਨੂੰ ਸੌਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਜਰੂਰੀ :ਡਾ. ਸਰਬਜੀਤ ਕੌਰ

ਪਠਾਨਕੋਟ 10 ਦਸੰਬਰ( ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਅੱਜ ਜਿਲਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਜੇ ਤੱਕ ਸਵਾਈਨ ਫਲੂ ਦਾ ਕੋਈ ਵੀ ਕੇਸ ਜਿਲਾ ਪਠਾਨਕੋਟ ਵਿੱਚ ਸਾਹਮਣੇ ਨਹੀਂ ਆਇਆ ,ਪਰ ਫੇਰ ਵੀ ਸਾਨੂੰ ਅਵੇਅਰ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪਹਿਲਾਂ ਹੀ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਾਈ ਲੜ ਰਹੇ ਹਾਂ। ਪਰ ਲੋਕਾਂ ਦੇ ਸਹਿਯੋਗ ਨਾਲ ਅਸੀਂ ਜਿਤ ਕਿਨਾਰੇ ਪਹੁੰਚ ਚੁੱਕੇ ਹਾਂ
ਸਵਾਈਨ ਫਲੂ ਐਚ 1 ਐਨ 1 ਨਾਂ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ ਜੋ ਕੇ ਇਕ ਤੋਂ ਦੂਜੇ ਮਨੁੱਖ ਵਿੱਚ ਸਾਹ ਰਾਹੀਂ ਫ਼ੈਲਦਾ ਹੈ।
ਮੁੱਖ ਲੱਛਣ —-ਤੇਜ਼ ਬੁਖ਼ਾਰ 101 F ਦੇ ਉਪਰ , ਖਾਂਸੀ ਅਤੇ ਜੁਕਾਮ , ਛਿੱਕਾ ਆਉਣੀਆਂ ਜਾਂ ਨੱਕ ਵਗਣਾ , ਗਲੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਦਸਤ ਲੱਗਣਾ , ਸਰੀਰ ਟੁਟਦਾ ਮਹਿਸੂਸ ਹੋਣਾ ।
ਇਹ ਕਰੋ —-ਖੰਘਦੇ ਜਾਂ ਛਿਕਦੇ ਹੋਏ ਆਪਣਾ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ, ਆਪਣਾ ਨੱਕ ਅੱਖਾਂ ਅਤੇ ਮੂੰਹ ਨੂੰ ਸੌਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ ,, ਭੀੜ ਵਾਲੀਆਂ ਥਾਵਾਂ ਤੇ ਨਾ ਜਾਓ ,ਖੰਘ ਵਗਦੀ ਨੱਕ ਅਤੇ ਬੁਖਾਰ ਨਾਲ ਪੀੜਤ ਵਿਕਅਤੀਆਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਬਹੁਤ ਸਾਰਾ ਪਾਣੀ ਪੀਓ ।
ਇਹ ਨਾ ਕਰੋ ——–ਮਰੀਜ਼ ਨਾਲ ਹੱਥ ਮਿਲਾਉਣਾ, ਗਲੇ ਮਿਲਣਾ, ਚੁੰਮਣਾ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਸੰਪਰਕ ਕਰਨਾ, ਬਿਨਾਂ ਡਾਕਟਰੀ ਜਾਂਚ ਤੋਂ ਦਵਾਈ ਲੈਣਾ ਬਾਹਰ ਖੁੱਲ੍ਹੇ ਵਿਚ ਥੁਕਣਾ
ਸਵਾਈਨ ਫਲੂ ਦੇ ਕੈਟਾਗਿਰੀ ਸੀ ਦੇ ਮਰੀਜ਼ਾਂ ਦੇ ਟੈਸਟ ਪੀ ਜੀ ਆਈ ਚੰਡੀਗੜ੍ਹ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਮੁਫ਼ਤ ਕਰਵਾਏ ਜਾ ਸਕਦੇ ਹਨ।ਸਵਾਈਨ ਫਲੂ ਦੀਆਂ ਦਵਾਈਆਂ ਟੈਮੀਫਲੂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹਨ।

Related posts

Leave a Reply