ਅੱਜ 8 ਕੋਰੋਨਾ ਮਰੀਜਾਂ ਦੀ ਹੋਈ ਮੌਤ,226 ਹੋਰ ਲੋਕ ਆਏ ਕੋਰੋਨਾ ਦੀ ਚਪੇਟ ‘ਚ


ਗੁਰਦਾਸਪੁਰ 12 ਸਤੰਬਰ ( ਅਸ਼ਵਨੀ ) : ਬੀਤੇ ਦਿਨ ਜਿਲਾ ਗੁਰਦਾਸਪੁਰ ਵਿਚ 226 ਆਏ ਕਰੋਨਾ ਦੇ ਨਵੇਂ ਮਾਮਲੇ ਅਤੇ 8 ਦੀ ਹੋਈ ਮੋਤ।ਮਰਨ ਵਾਲ਼ਿਆਂ ਵਿਚ ਜਿਆਦਾ ਗਿਣਤੀ ਉਹਨਾ ਲੋਕਾਂ ਦੀ ਹੈ। ਜਿਹੜੇ ਪਹਿਲਾ ਕਰੋਨਾ ਟੈਸਟ ਨਹੀਂ ਕਰਾਉਂਦੇ ਤੇ ਜਦੋਂ ਹਾਲਤ  ਵਿਗੜ ਜਾਂਦੀ ਹੈ ਤਾਂ ਹਸਪਤਾਲਾਂ ਵੱਲ ਰੁੱਖ ਕਰਦੇ ਹਨ।ਕਰੋਨਾ ਪ੍ਰਭਾਵਿਤ ਮ੍ਰਿਤਕਾਂ ਵਿਚ ਰਾਮ ਸ਼ਰਨਮ ਕਲੋਨੀ ਵਸਨੀਕ 35 ਸਾਲ ਦਾ ਨੋਜਵਾਨ ਵੀ ਸ਼ਾਮਿਲ ਹੈ।ਬੀਤੇ ਦਿਨ ਤੱਕ ਗੁਰਦਾਸਪੁਰ ਦੀ ਰਾਮ ਸ਼ਰਨਮ ਕਲੋਨੀ,ਪਿੰਡ ਡੀਡਾ ਸੈਣੀਆਂ ਦੀ ਇਕ ਔਰਤ,ਬਲਾਕ ਕਲਾਨੋਰ,ਫਤਿਹਗੜ ਚੁੜੀਆ,ਪਿੰਡ ਜਗਤਪੁਰ,ਬਲਾਕ ਭਾਮ,ਬਲਾਕ ਭੁੱਲਰ,ਬਲਾਕ ਬਹਿਰਾਮਪੁਰ ਸ਼ਾਮਿਲ ਹਨ।ਇਸ ਤਰਾਂ ਜਿਲੇ ਵਿਚ ਮ੍ਰਿਤਕਾ ਦੀ ਗਿਣਤੀ 83 ਹੋ ਗਈ ਹੈ।ਕੁਲ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 3791 ਹੋ ਗਈ ਹੈ। 

Related posts

Leave a Reply