ਅੱਜ ਰਿਲਾਇੰਸ ਪੰਪ ਗੜਸ਼ੰਕਰ ਅਗੇ ਚਕਾ ਜਾਮ ਕੀਤਾ ਜਾਵੇਗਾ

ਗੜਸ਼ੰਕਰ 5 ਨਵੰਬਰ (ਅਸ਼ਵਨੀ ਸ਼ਰਮਾ) : ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾ ਵਲੋ ਦਿੱਤੇ  ਦੇਸ਼ ਪੱਧਰੀ ਚੱਕਾ ਜਾਮ ਦੇ ਸੱਦੇ ਤਹਿਤ ਅੱਜ ਗੜਸ਼ੰਕਰ  ਤਹਿਸੀਲ ਦੇ ਸਮੂਹ ਕਿਸਾਨਾ ਵਲੋ ਗੜਸ਼ੰਕਰ- ਚੰਡੀਗੜ੍ਹ ਰੋਡ ਤੇ ਪਿੰਡ ਪਨਾਮ ਸਥਿਤ  ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਚੱਕਾ ਜਾਮ ਕੀਤਾ ਜਾਵੇਗਾ । ਇਸ ਸੰਬੰਧੀ ਪ੍ਰੈਸ ਨੁੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਹਰਮੇਸ਼ ਢੇਸੀ, ਕੁਲਵਿੰਦਰ ਚਾਹਲ, ਡਾ.ਜੋਗਿੰਦਰ ਸਿੰਘ ਸਰਪੰਚ ਕੁੱਲੇਵਾਲ, ਹਰਜਿੰਦਰ ਮੰਡੇਰ, ਜੱਥੇਦਾਰ ਸੁੱਚਾ ਸਿੰਘ ,ਸ੍ਰ.ਬਘੇਲ ਸਿੰਘ ਲੱਲੀਆਂ,ਅਜੀਤ ਸਿੰਘ ਬੋੜਾ ਹਰਭਜਨ ਸਿੰਘ ਹਰਜੀਤ ਸਿੰਘ ਝੂੰਗੀਆ,ਨਰਿੰਦਰ ਸਿੰਘ ਚੱਕ ਸਿੰਘਾ ਨੇ ਦੱਸਿਆ ਕਿ ਦੇਸ਼ ਦੀ ਮੋਦੀ ਸਰਕਾਰ ਵਲੋ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਪੰਜਾਬ ਦੇ ਸਮੂਹ ਕਿਸਾਨ ਸ਼ੰਘਰਸ਼ ਕਰ ਰਹੇ ਹਨ ਸਰਕਾਰ ਵਲੋ ਕਿਸਾਨਾ ਨਾਲ ਗਲਬਾਤ ਕਰਨ ਦੀ ਵਜਾਏ ਉਲਟਾ ਕਿਸਾਨ ਨੁੂੰ ਪਰਾਲੀ ਸਾੜਨ ਤੇ  ਭਾਰੀ ਜੁਰਮਾਨਾ ਅਤੇ 5 ਸਾਲ ਦੀ ਸਜ਼ਾ ਦੇਣ ਦਾ ਆਰਡੀਨੈਸ ਜਾਰੀ ਕਰਕੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜ੍ਕਿਆ ਹੈ ਜਿਸਨੂੰ ਦੇਸ਼ ਦੇ ਸਮੂਹ ਕਿਸਾਨ ਹਰਗਿਜ਼  ਬਰਦਾਸ਼ਤ ਨਹੀ ਕਰਨਗੇ ਜਿਸਦੇ ਖਿਲਾਫ਼ ਸਮੂਹ ਯੂਨੀਅਨਾ ਵਲੋ ਦੇਸ਼ ਪੱਧਰੀ ਚੱਕਾ ਜਾਮ ਕਰਕੇ  ਆਪਣਾ ਰੋਸ ਜਾਹਿਰ ਕਰਨਗੇ ਇਸ ਸਮੇ ਜਿੱਥੇ ਵੱਖ ਵੱਖ ਕਿਸਾਨ ਆਗੂ ਸੰਬੋਧਨ ਕਰਨਗੇ ਉੱਥੇ ਸ੍ਰ.ਗੁਰਦੀਪ ਸਿੰਘ ਉੜਾਪੜ ਦਾ ਢਾਡੀ ਜੱਥਾ ਵਲੋ  ਵੀ ਵਾਰਾ ਗਾਈਆਂ ਜਾਣਗੀਆ ਇਸ ਸਮੇ ਕਿਸਾਨ ਆਗੂ ਰਣਜੀਤ ਸਿੰਘ ਸਿੰਬਲੀ,ਜਿੰਦਰ ਸਿਕੰਦਰੀਆ,ਨਰਿੰਦਰ ਸਿੰਘ, ਮਨਜੀਤ ਸਿੰਘ ,ਬਲਵੀਰ ਸਿੰਘ ਖਾਨਪੁਰੀ, ਹੰਸ ਰਾਜ ,ਪਰਮਜੀਤ ਕਾਹਮਾ ਵੀ ਹਾਜਰ ਸਨ ।

Related posts

Leave a Reply