ਅੱਜ ਹੋਵੇਗਾ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17 ਵਾਂ ਐਡੀਸ਼ਨ

ਮੈਡਮ ਜਸਪ੍ਰੀਤ ਤਲਵਾੜ ਪ੍ਰਿੰਸੀਪਲ ਸੈਕਰਟਰੀ  ਪੰਜਾਬ ਸਰਕਾਰ  ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ

ਗੁਰਦਾਸਪੁਰ,21 ਨਵੰਬਰ (ਅਸ਼ਵਨੀ) ਜਨਾਬ ਮੁਹੰਮਦ ਇਸ਼ਫਾਕ  ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17ਵਾਂ ਐਡੀਸ਼ਨ ਅੱਜ 21 ਨਵੰਬਰ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਜੂਮਮੀਟਿੰਗ ਰਾਹੀਂ ਹੋਵੇਗਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਡਮ  ਜਸਪ੍ਰੀਤ ਤਲਵਾੜ ਪ੍ਰਿੰਸੀਪਲ ਸੈਕਰਟਰੀ ਵਾਟਰ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਪੰਜਾਬ ਅਤੇ ਡਾਇਰੈਕਟਰ ਮੈਗਸੀਪਾ ਸ਼ਿਰਕਤ  ਕਰਨਗੇ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੱਲ ਦੇ  ਅਚੀਵਰਜ਼ ਪ੍ਰੋਗਰਾਮ ਵਿਚ ਗੁਰਦਾਸਪੁਰ ਦੀਆਂ ਤਿੰਨ ਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ ।

ਜਿਨਾਂ ਵਿਚ ਪਹਿਲੇ ਅਚੀਵਰਡ ਮੈਡਮ ਰੁਕਮਣੀ ਰਿਆੜ (ਆਈ.ਏ.ਐਸ) ਹਨ, ਜੋ ਗੁਰਦਾਸਪੁਰ ਸ਼ਹਿਰ ਦੇ ਵਸਨੀਕ ਹਨ। ਇਨਾਂ ਦੇ ਪਿਤਾ ਸ੍ਰੀ ਬਲਜਿੰਦਰ ਸਿੰਘ ਰਿਆੜ, ਹੁਸ਼ਿਆਰਪੁਰ ਜ਼ਿਲੇ ਤੋਂ ਡਿਪਟੀ ਜ਼ਿਲ੍ਹਾ ਅਟਾਰਨੀ ਵਜੋਂ ਸੇਵਾਮੁਕਤ ਹੋਏ ਹਨ ਅਤੇ ਮਾਤਾ ਤਕਦੀਰ ਕੋਰ ਜੀ ਘਰੇਲੂ ਕੰਮਕਾਜ ਕਰਦੇ ਹਨ।ਇਨਾਂ ਨੇ ਗੁਰੂ ਨਾਨਕ  ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸ਼ੋਸਲ ਸਾਇੰਸ ਵਿਚ ਗਰੇਜੂਏਸ਼ਨ ਪਾਸ ਕੀਤੀ।
 
ਪੋਸਟ ਗਰੇਜੂਏਸ਼ਨ ਦੌਰਾਨ ਉਨਾਂ ਟਾਟਾ ਇੰਸਟੀਚਿਊਟ ਵਿਚ entrepreneurship ਕੀਤੀ। ਪੋਸਟ ਗਰੇਜ਼ੂਏਸ਼ਨ ਵਿਤ ਗੋਲਡ ਮੈਡਲ  ਜਿੱਤਿਆ। ਉਪਰੰਤ ਭਾਰਤ ਦੇ ਪਲਾਨਿੰਗ ਕਮਿਸ਼ਨ  ਨੂੰ ਜੁਆਇੰਨ  ਕੀਤਾ ਅਤੇ ਨਾਲ ਮੈਸੂਰ ਦੀ ਐਨ.ਜੀ.ਓ ‘ ਅਸ਼ੋਧਿਆ’ ਅਤੇ ਮੁੰਬਈ ਦੀ ਐਨ.ਜੀ.ਓ (ਅੰਨਾਪੂਰਨਾ ਮਹਿਲਾ ਮੰਡਲ’ ਵਿਚ ਕੰਮ ਕੀਤਾ। 2011  ਵਿਚ ਆਈ.ਏ.ਐਸ ਦੀ ਪਹਿਲੀ ਵਾਰ ਪ੍ਰੀਖਿਆ ਦਿੱਤੀ ਤੇ ਭਾਰਤ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ। ਹੁਣ ਰਾਜਸਥਾਨ ਦੇ ਬੂੰਦੀ ਜ਼ਿਲਾ  ਵਿਚ ਡਿਪਟੀ ਕਮਿਸ਼ਨਰ (ਕੁਲੈਕਟਰ) ਵਜੋਂ ਸੇਵਾਵਾਂ ਨਿਭਾ ਰਹੇ ਹਨ।

Related posts

Leave a Reply