ਟੋਲ ਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ ਬਿਲਾਂ ਦੇ ਵਿਰੋਧ ‘ਚ ਧਰਨਾ ਲਾ ਕੇ ਕੀਤਾ ਅਣਮਿੱਥੇ ਸਮੇਂ ਲਈ ਬੰਦ

ਗੜ੍ਹਦੀਵਾਲਾ 9 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਅਤੇ ਇਲਾਕੇ ਦੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪ੍ਰਧਾਨ ਸੁੱਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਦੇ ਵਿਰੋਧ ਵਿਚ ਟੋਲ ਪਲਾਜ਼ਾ ਮਾਨਗੜ੍ਹ ਹੁਸਿਆਰਪੁਰ ਤੇ ਧਰਨਾ ਲਗਾਕੇ ਅਣਮਿੱਥੇ ਸਮੇਂ ਲਈ ਟੋਲ ਪਲਾਜਾ ਬੰਦ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਹੋਰ ਕਿਸਾਨ ਜਥੇਬੰਦੀਆਂ ਵਲੋਂ ਹਰਿਆਣਾ ਸਟੇਟ ਅੰਦਰ ਖੇਤੀ ਆਰਡੀਨੈਂਸ ਦੇ ਸਬੰਧ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਤੇ ਕੀਤੇ ਗਏ ਲਾਠੀਚਾਰਜ਼ ਦੇ ਵਿਰੋਧ 12 ਤੋਂ 2 ਵਜੇ ਤੱਕ ਦਿੱਤੇ ਬੰਦ ਸੱਦੇ ਤੇ ਜਾਮ ਲਗਾਕੇ ਕੇਂਦਰ ਸਰਕਾਰ ਅਤੇ ਹਰਿਆਣਾ ਦੀ ਬੀ.ਜੇ.ਪੀ ਸਰਕਾਰ ਖਿਲਾਫ਼ ਜੰਮਕੇ ਰੋਸ਼ ਪ੍ਰਦਸ਼ਨ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਨ੍ਹਾ ਚਿਰ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਿਸ ਨਹੀ ਲੈਂਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਸੁੱਖਪਾਲ ਸਿੰਘ ਡੱਫਰ, ਗੁਰਪ੍ਰਰੀਤ ਸਿੰਘ ਹੀਰਾਹਾਰ, ਹਰਦੀਪ ਸਿੰਘ ਪੈਂਕੀ,ਅਮਰਜੀਤ ਸਿੰਘ ਮਾਹਲਾ, ਗਗਨਪ੍ਰਰੀਤ ਸਿੰਘ ਮੋਹਾਂ, ਜਗਦੀਪ ਸਿੰਘ ਬਿੱਲਾ,ਹਰਵਿੰਦਰ ਸਿੰਘ ਸਰਾਂਈ,ਮਨਜੀਤ ਸਿੰਘ ਮੱਲੇਵਾਲ, ਤਰਸੇਮ ਸਿੰਘ ਅਰਗੋਵਾਲ, ਮਨਦੀਪ ਸਿੰਘ ਭਾਨਾ, ਕਰਮਜੀਤ ਸਿੰਘ ਥੇਂਦਾ,ਖੁਸ਼ਵੰਤ ਸਿੰਘ ਬਡਿਆਲ,ਹਰਵਿੰਦਰ ਸਿੰਘ ਥੇਂਦਾ,ਹਰਬਿੰਦਰ ਸਿੰਘ ਜੌਹਲ,ਜਸਪਾਲ ਸਿੰਘ ਨੰਗਲ ਖੂੰਗਾ, ਜਸਵਿੰਦਰ ਸਿੰਘ ਡੱਫਰ, ਸੁਖਦੇਵ ਸਿੰਘ ਮਾਂਗਾ, ਮਨਦੀਪ ਸਿੰਘ ਜੰਡੋਰ, ਅਵਤਾਰ ਸਿੰਘ ਮਾਨਗੜ੍ਹ, ਬਲਜੀਤ ਸਿੰਘ ਚੌਹਕਾ, ਦਵਿੰਦਰ ਸਿੰਘ ਚੌਹਕਾ, ਹਰਵਿੰਦਰ ਸਿੰਘ ਕੁਲਾਰ,ਸੁਰਜੀਤ ਸਿੰਘ ਡੱਫਰ ,ਸੁਖਵੀਰ ਸਿੰਘ ਚੌਹਕਾ, ਗੁਰਿਦਰ ਸਿੰਘ ਜੰਡ ,ਬਾਬਾ ਬਗੀਚਾ ਸਿੰਘ ਡੱਫਰ, ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related posts

Leave a Reply