Top News.. ਪਠਾਨਕੋਟ ਦੇ ਨਵੇਂ ਮੇਅਰ ਪੰਨਾ ਲਾਲ ਭਾਟੀਆ ਨੇ ਸੰਭਾਲਿਆ ਮੇਅਰ ਦਾ ਅਹੁਦਾ


ਪਠਾਨਕੋਟ 6 ਮਈ (ਰਜਿੰਦਰ ਸਿੰਘ ਰਾਜਨ /ਅਵਿਨਾਸ਼ )– ਪਠਾਨਕੋਟ ਵਿੱਚ ਨਗਰ ਨਿਗਮ ਚੋਣਾਂ ਖ਼ਤਮ ਹੁੰਦਿਆਂ ਹੀ ਪਠਾਨਕੋਟ ਦੇ ਦੂਜੇ ਮੇਅਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਪਠਾਨਕੋਟ ਦਾ ਦੂਜਾ ਮੇਅਰ ਕੋਨ ਹੋਵੇਗਾ । ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਹੀ ਪਠਾਨਕੋਟ ਦੇ ਦੂਜੇ ਮੇਅਰ ਦਾ ਨਤੀਜਾ ਵੀ ਸਾਹਮਣੇ ਆ ਗਿਆ ਸੀ ਤੇ ਪੰਨਾ ਲਾਲ ਭਾਟੀਆ ਨੂੰ ਕਾਂਗਰਸ ਦੇ ਪਹਿਲੇ ਤੇ ਪਠਾਨਕੋਟ ਦੇ ਦੂਜੇ ਮੇਅਰ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਵਜੋਂ ਵਿਕਰਮ ਮਹਾਜਨ ਤੇ ਡਿਪਟੀ ਮੇਅਰ ਦੇ ਅਹੁਦੇ ਵਜੋਂ ਅਜੇ ਕੁਮਾਰ ਨੂੰ ਚੁਣਿਆ ਗਿਆ ਸੀ। ਜਿਸ ਦੇ ਚਲਦਿਆਂ ਅੱਜ ਨਵੇਂ ਬਣੇ ਮੇਅਰ ਪੰਨਾ ਲਾਲ ਭਾਟੀਆ ਨੇ ਪਠਾਨਕੋਟ ਦੇ ਮੇਅਰ ਦੀ ਕੁਰਸੀ ਤੇ ਬੈਠ ਕੇ ਆਪਣਾ ਕਾਰਜ ਭਾਰ ਸੰਭਾਲਿਆ ।

ਇਸ ਮੌਕੇ ਪਠਾਨਕੋਟ ਦੇ ਕਮੇਟੀ ਘਰ ਵਿੱਚ ਸਭ ਤੋਂ ਪਹਿਲਾਂ ਪਠਾਨਕੋਟ ਦੇ ਵਿਧਾਇਕ ਅਮਿਤ ਵਿੱਜ ਨੇ ਮੇਅਰ ਦੀ ਕੁਰਸੀ ਤੇ ਮੌਲੀ ਧਾਗਾ ਬੰਨ੍ਹਿਆ। ਇਸ ਤੋਂ ਬਾਅਦ ਨਵੇਂ ਬਣੇ ਮੇਅਰ ਪੰਨਾ ਲਾਲ ਭਾਟੀਆ ਨੂੰ ਕੁਰਸੀ ਤੇ ਬਿਠਾਇਆ ਗਿਆ। ਇਸ ਮੌਕੇ ਉੱਥੇ ਪਹੁੰਚੇ ਸਾਰੇ ਕਾਂਗਰਸੀ ਐੱਮਸੀ ਆਈ ਵੱਲੋਂ ਨਵ ਨਿਯੁਕਤ ਪੰਨਾ ਲਾਲ ਭਾਟੀਆ ਨੂੰ ਆਪਣਾ ਪਦ ਭਾਰ ਸੰਭਾਲਣ ਲਈ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਤੇ ਡਿਪਟੀ ਮੇਅਰ ਅਜੇ ਕੁਮਾਰ ਨੇ ਵੀ ਆਪਣੇ ਕਾਰਜਭਾਰ ਨੂੰ ਸੰਭਾਲਿਆ।ਇਸ ਮੌਕੇ ਉੱਥੇ ਪਹੁੰਚੇ ਸਾਰਿਆਂ ਵੱਲੋਂ ਉਨ੍ਹਾਂ ਨੂੰ ਆਪਣਾ ਕਾਰਜਭਾਰ ਸੰਭਾਲਣ ਲਈ ਵਧਾਈ ਦਿੱਤੀ ਗਈ । ਇਸ ਮੌਕੇ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਪੰਨਾ ਲਾਲ ਭਾਟੀਆ ਇੱਕ ਬਹੁਤ ਹੀ ਸੁਲਝੇ ਹੋਏ ਤੇ ਸਾਫ਼ ਛਵੀ ਦੇ ਨੇਕ ਦਿਲ ਇਨਸਾਨ ਹਨ ਤੇ ਇਨ੍ਹਾਂ ਦੀ ਦੇਖ ਰੇਖ ਹੇਠ ਪਠਾਨਕੋਟ ਦਾ ਵਿਕਾਸ ਹੋਰ ਤੇਜ਼ ਗਤੀ ਨਾਲ ਹੋਵੇਗਾ ਸਾਫ਼ ਛਵੀ ਦੇ ਨੇਕ ਦਿਲ ਇਨਸਾਨ ਹਨ ਤੇ ਇਨ੍ਹਾਂ ਦੀ ਦੇਖ ਰੇਖ ਹੇਠ ਪਠਾਨਕੋਟ ਦਾ ਵਿਕਾਸ ਹੋਰ ਤੇਜ਼ ਗਤੀ ਨਾਲ ਹੋਵੇਗਾ।

ਇਸ ਮੌਕੇ ਨਵੇਂ ਬਣੇ ਮੇਅਰ ਪੰਨਾ ਲਾਲ ਭਾਟੀਆ ਨੇ ਉੱਥੇ ਪਹੁੰਚੇ ਸਾਰਿਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਮੋਢਿਆ ਤੇ ਜੋ ਜ਼ਿੰਮੇਵਾਰੀ ਪਾਈ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਪਠਾਨਕੋਟ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਉੱਥੇ ਪਹੁੰਚੇ ਸਾਰੇ ਲੋਕਾਂ ਵੱਲੋਂ ਮੇਅਰ ਪੰਨਾ ਲਾਲ ਭਾਟੀਆ ਨੂੰ ਫੁੱਲਾਂ ਦੇ ਹਾਰ ਪਾਏ ਗਏ ਤੇ ਵਧਾਈ ਦਿੱਤੀ ਗਈ। ਇਸ ਮੌਕੇ ਗਣੇਸ਼ ਮਹਾਜਨ, ਗੌਰਵ ਵਡੈਹਰਾ, ਬਲਵਿੰਦਰ ਜੋਤੀ, ਜਤਿਨ ਵਾਲੀਆ, ਨਿਤਿਨ ਲਾਡੀ,ਵਿਕੂ ਐਮਸੀ ਤੇ ਹੋਰ ਲੋਕ ਮੌਜੂਦ ਸਨ।

Related posts

Leave a Reply