ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ 21 ਫਰਵਰੀ ਨੂੰ ਕੱਢੇਗੀ ਟਰੈਕਟਰ ਰੈਲੀ

(ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਜੁਝਾਰ ਸਿੰਘ ਕੇਸੋਪੁਰ ਤੇ ਹੋਰ ਅਹੁਦੇਦਾਰਾਂ ਨੂੰ ਸਨਮਾਨਿਤ ਸੰਤ ਬਾਬਾ ਸੇਵਾ ਸਿੰਘ ਜੀ ਤੇ ਹੋਰ)

ਕਿਸਾਨ-ਮਜ਼ਦੂਰ ਯੁਨੀਅਨ ਗੜ੍ਹਦੀਵਾਲਾ 21 ਫਰਵਰੀ ਨੂੰ ਕੱਢੇਗੀ ਟਰੈਕਟਰ ਰੈਲੀ
ਗੜਦੀਵਾਲਾ, 19 ਫਰਵਰੀ(CHOUDHARY )
ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸੰਤ ਬਾਬਾ ਸੇਵਾ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਮੀਟਿੰਗ ਹੋਈ।ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਵੱਲੋਂ 21ਫਰਵਰੀ ਨੂੰ ਸਵੇਰੇ 9 ਵਜੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਟਰੈਕਟਰ ਰੈਲੀ ਕੱਢੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਕਿਸਾਨ-ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਨੇ ਦੱਸਿਆ ਕਿ ਇਹ ਟਰੈਕਟਰ ਰੈਲੀ 21ਫਰਵਰੀ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋਕੇ ਟੋਲ ਪਲਾਜ਼ਾ ਮਾਨਗੜ੍ਹ,ਭਾਨਾ,ਅੰਬਾਲਾ,ਹੁਸੈਨਪੁਰ,ਧੂਤਕਲਾਂ ਤੋਂ ਹੁੰਦੀ ਹੋਈ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਮਾਪਤ ਹੋਵੇਗੀ।ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਨੇ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੇ ਨਵ-ਨਿਯੁਕਤ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਤੇ ਹੋਰ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।ਇਸ ਮੌਕੇ ਕਮੇਟੀ ਪ੍ਰਧਾਨ ਜੁਝਾਰ ਸਿੰਘ ਕੇਸ਼ੋਪੁਰ,ਗੁਰਦੀਪ ਸਿੰਘ ਦੀਪ ਮਾਂਗਾ,ਮੋਹਨਪ੍ਰੀਤ ਸਿੰਘ,ਰਾਜਾ ਗੋਂਦਪੁਰ,ਅਮਰਜੀਤ ਧੁੱਗਾ,ਅਮਰਜੀਤ ਮੂਨਕ,ਨੀਲਾ ਕੁਰਾਲਾ,ਨੀਟਾ, ਲਖਵਿੰਦਰ ਸਿੰਘ ਚੱਕਬਾਮੂ,ਸੁਖਵਿੰਦਰ,ਕਾਰੀ,ਕੁਲਦੀਪ,ਰਮਨ,ਗੱਗਾ ਮਾਨਗੜ੍ਹ,ਰਜੀਵ,ਰਵੀ,ਮਨਜੀਤ ਸਿੰਘ ਸਰਪੰਚ,ਸਤਵੀਰ ਆਦਿ ਸਮੇਤ ਅਨੇਕਾਂ ਕਿਸਾਨ ਆਗੂ ਹਾਜ਼ਰ ਸਨ।

Related posts

Leave a Reply