ਵੱਡੀ ਖ਼ਬਰ : ਪਿੰਡ ਆਲੀਵਾਲ ‘ਚ ਦਿਵਿਆਂਗ ਮਾਂ ਤੇ ਉਸ ਦੇ ਪੁੱਤ ਦਾ ਦਰਦਨਾਕ ਕਤਲ, ਮਾਂ ਨੂੰ ਘਰ ਚ ਤੇ ਪੁੱਤ ਨੂੰ ਖੇਤਾਂ ਚ ਕਤਲ ਕੀਤਾ

ਜਲੰਧਰ : ਜਲੰਧਰ ਦੇ ਥਾਣਾ ਲੋਹੀਆਂ ਦੇ ਅਧੀਨ ਪੈਂਦੇ ਪਿੰਡ ਆਲੀਵਾਲ ‘ਚ ਦਿਵਿਆਂਗ ਮਾਂ ਤੇ ਉਸ ਦੇ ਪੁੱਤ ਦਾ ਕਤਲ ਕਰ ਦਿੱਤਾ ਗਿਆ। ਮਾਂ ਦੀ ਲਾਸ਼ ਘਰ ‘ਚ ਤੇ ਪੁੱਤ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰ ਖੇਤਾਂ ‘ਚ ਲਹੂ-ਲੁਹਾਨ ਹਾਲਤ ‘ਚ ਮਿਲੀ।

ਪਿੰਡ ਅਲੀਵਾਲ ‘ਚ ਮਾਂ  ਕਰਤਾਰੀ ਆਪਣੇ ਪੁੱਤ ਮੰਗਤ ਰਾਮ ਨਾਲ ਰਹਿ ਰਹੀ ਸੀ, ਦੋਵੇਂ ਮਾਂ ਪੁੱਤ  ਪਸ਼ੂ  ਚਰਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸਨ।
ਅੱਜ ਬੁੱਧਵਾਰ  ਉਨ੍ਹਾਂ ਦੇ ਗੁਆਂਢੀਆਂ ਨੂੰ ਉਨ੍ਹਾਂ ਦੇ ਘਰ ਕੁਝ ਅਣਸੁਖਾਵਾਂ ਹੋਣ ਦਾ ਸ਼ੱਕ ਪਿਆ।  ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਲੋਹੀਆਂ ਦੇ ਮੁਖੀ ਬਲਵਿੰਦਰ ਸਿੰਘ ਨੂੰ ਦਿੱਤੀ ਜੋ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਤਾਂ ਕਰਤਾਰੀ ਦੀ ਲਾਸ਼ ਲਹੂ-ਲੁਹਾਣ ਹਾਲਤ ‘ਚ ਘਰ ਪਈ ਹੋਈ ਸੀ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ.
 
ਜਦ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕੀਤੀ ਤਾਂ ਘਰ ਤੋਂ ਕੁਝ ਦੂਰ ਹੀ ਕਰਤਾਰੀ ਦੇ ਮੁੰਡੇ ਮੰਗਤ ਰਾਮ ਦੀ ਲਾਸ਼ ਵੀ ਖੇਤਾਂ ਵਿੱਚ ਲਹੂ ਲੁਹਾਨ ਹਾਲਤ ਵਿੱਚ ਪਈ ਸੀ। ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

Related posts

Leave a Reply