ਦੁਖਦ ਸਮਾਚਾਰ..ਬੀਤੇ ਦਿਨੀਂ ਮਿਆਣੀ ਰੋੜ ਤੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੂਸਰੇ ਇਕਲੌਤੇ ਨੌਜਵਾਨ ਦੀ ਇਲਾਜ ਦੌਰਾਨ ਮੌਤ

(ਮ੍ਰਿਤਕ ਮਨਿੰਦਰ ਸਿੰਘ ਦੀ ਪ੍ਰੋਫਾਈਲ ਫੋਟੋ)

ਦਸੂਹਾ 25 ਜਨਵਰੀ (CHOUDHARY) : ਬੀਤੇ ਦਿਨੋਂ 22 ਜਨਵਰੀ ਨੂੰ ਦਸੂਹਾ ਮਿਆਣੀ ਰੋੜ ਤੇ ਹੋਏ ਸੜਕ ਹਾਦਸੇ ਵਿਚ ਇਕ 20 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਉਸਦਾ ਦੂਜਾ ਸਾਥੀ ਗੰਭੀਰ ਜਖਮੀ ਹੋਇਆ ਸੀ।ਅੱਜ ਸਵੇਰੇ ਉਸ ਸਮੇਂ ਦਸੂਹਾ ਵਿਚ ਇੱਕ ਵਾਰ ਫਿਰ ਸ਼ੌਕ ਦੀ ਲਹਿਰ ਦੌੜ ਗਈ ਜਦੋਂ ਕੁਛ ਦਿਨ ਪਹਿਲਾਂ ਹੋਏ ਸੜਕ ਹਾਦਸੇ ਵਿਚ ਗੰਭੀਰ ਜਖਮੀ ਹੋਏ ਨੌਜਵਾਨ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮਨਿੰਦਰ ਸਿੰਘ (17)ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੈਂਥਾਂ ਨੇ ਜਲੰਧਰ ਵਿਖੇ ਹਸਪਤਾਲ ਵਿਖੇ ਅੰਤਿਮ ਸਾਹ ਲਏ।ਦੂਜੇ ਨੌਜਵਾਨ ਦੀ ਤਰ੍ਹਾਂ ਇਹ ਵੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ।ਜਿਸਦਾ ਦਾ ਅੱਜ ਸਿਵਲ ਹਸਪਤਾਲ ਦਸੂਹਾ ਦੇ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਅਤੇ ਉਸ ਉਪਰੰਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਜਿਕਰਯੋਗ ਹੈ ਕਿ 22 ਜਨਵਰੀ ਨੂੰ ਸ਼ਾਮ ਮਿਆਣੀ ਰੋੜ ਪਰ 7/ 7.30 ਵਜੇ ਦੇ ਕਰੀਬ ਗਹਿਰੀ ਧੂੰਦ ਹੋਣ ਕਾਰਨ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਇੱਕ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਏ ਸਨ ਜਿਸ ਵਿੱਚ ਇੱਕ ਨੌਜਵਾਨ ਕਰਨਜੀਤ ਸਿੰਘ(20) ਪੁੱਤਰ ਸਤਨਾਮ ਸਿੰਘ ਵਾਸੀ ਕੈਂਥਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਤੇ ਦੂਸਰਾ ਸਾਥੀ ਮਨਿੰਦਰ ਸਿੰਘ (17)ਪੁੱਤਰ ਗੁਰਪ੍ਰੀਤ ਸਿੰਘ ਵਾਸੀ ਕੈਂਥਾਂ ਗੰਭੀਰ ਜਖਮੀ ਹੋ ਗਿਆ ਸੀ। ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਸਮੇਂ ਸਿਵਲ ਹਸਪਤਾਲ ਦਸੂਹਾ ਦੇ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਸੀ। ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।

Related posts

Leave a Reply