ਦੁੱਖਦਾਈ ਖਬਰ..ਸਾਬਕਾ ਕਾਂਗਰਸੀ ਸਰਪੰਚ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ

ਟਾਂਡਾ ਉੜਮੁੜ /ਦਸੂਹਾ (ਚੌਧਰੀ ) : ਟਾਂਡਾ ਉੜਮੁੜ ਦੇ ਪਿੰਡ
ਧੂਤ ਖੁਰਦ ਵਿਖੇ ਸਾਬਕਾ ਕਾਂਗਰਸੀ ਸਰਪੰਚ ਦੀ ਆਪਣੇ ਹੀ ਘਰ ਦੀ ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਦੁੱਖਦਾਈ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ (52) ਪੁੱਤਰ ਫਕੀਰ ਚੰਦ ਬੀਤੀ ਰਾਤ ਆਪਣੇ ਹੀ ਘਰ ‘ਚ ਉਸਾਰੀ ਅਧੀਨ ਮਕਾਨ ਦੀ ਛੱਤ ’ਤੇ ਕਿਸੇ ਕੰਮ ਲਈ ਚੜ੍ਹੇ ਹੋਏ ਸਨ ਕਿ ਅਚਾਨਕ ਹੀ ਛੱਤ ਤੋਂ ਹੇਠਾਂ ਡਿੱਗ ਪਈ ਅਤੇ ਉਨ੍ਹਾਂ ਦੇ ਸਿਰ ‘ਚ ਡੂੰਘੀ ਸੱਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ।ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਗੁਰਬਚਨ ਸਿੰਘ ਅਪਣੇ ਪਿੱਛੇ ਪਤਨੀ, 2 ਦੀਆਂ ਅਤੇ 2 ਪੁੱਤਰ ਛੱਡ ਗਏ ਹਨ। ਮੌਜੂਦਾ ਹਲਕੇ ਦੇ ਕਾਂਗਰਸੀ ਆਗੂਆਂ ਨੇ ਉਨਾਂ ਦੀ ਮੌਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 

Related posts

Leave a Reply