ਦੁਖਦ ਸਮਾਚਾਰ.. ਪੱਤਰਕਾਰ ਕਮਲਜੀਤ ਭਟੋਆ ਨੂੰ ਸਦਮਾ,ਪਿਤਾ ਦਾ ਦੇਹਾਂਤ


ਗੜ੍ਹਦੀਵਾਲਾ 23 ਜਨਵਰੀ(ਚੌਧਰੀ) : ਬੀਤੀ ਰਾਤ ਫਰੈਂਡਸ ਪ੍ਰੈਸ ਕਲੱਬ ਗੜਦੀਵਾਲਾ ਦੇ ਮੈਂਬਰ ਅਤੇ ਪੰਜਾਬੀ ਅਖਬਾਰ ਦੇ ਪੱਤਰਕਾਰ ਕਮਲਜੀਤ ਸਿੰਘ ਭਟੋਆ ਵਾਸੀ ਮਸਤੀਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਰਾਮ ਕਿਸ਼ਨ (70) ਅਪਣੀ ਸੰਸਾਰਿਕ ਯਾਤਰਾ ਖਤਮ ਕਰਕੇ ਪ੍ਰਭੂ ਚਰਨਾਂ ਚ ਜਾ ਵਿਰਾਜੇ ਹਨ। ਉਹਨਾਂ ਦੇ ਪੁੱਤਰ ਕਮਲਜੀਤ ਸਿੰਘ ਭਟੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਉਹ ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ।ਉਨ੍ਹਾਂ ਦੱਸਿਆ ਕਿ ਉਨਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 12.30 ਵਜੇ ਦੇ ਕਰੀਬ ਮਸਤੀਵਾਲ ਵਿਖੇ ਕੀਤਾ ਜਾਵੇਗਾ। ਇਸ ਮੌਕੇ ਫਰੈਂਡਸ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਆਪਣੇ ਸਾਥੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਭਾਨਾ ਵਰਤਣ ਦਾ ਵੱਲ ਬਖਸ਼ਣ ਦੀ ਅਰਦਾਸ ਕੀਤੀ। 

Related posts

Leave a Reply