ਸਿਖਲਾਈ ਬਿਊਰੋ ਹੁਸ਼ਿਆਰਪੁਰ ਨੇ ਰਾਸ਼ਟਰੀ ਸਕੌਚ (Skoch) ਆਰਡਰ ਆਫ਼ ਮੈਰਿਟ ਐਵਾਰਡ ਪ੍ਰਾਪਤ ਕਰਕੇ ਜ਼ਿਲ੍ਹਾ ਅਤੇ ਰਾਜ ਲਈ ਨਾਮਣਾ ਖੱਟਿਆ

ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਨੇ ਹਾਸਲ ਕੀਤਾ ਰਾਸ਼ਟਰੀ ਸਕੌਚ ਆਰਡਰ ਆਫ਼ ਮੈਰਿਟ ਐਵਾਰਡ
ਡਿਪਟੀ ਕਮਿਸ਼ਨਰ ਨੇ ਬਿਊਰੋ ਦੇ ਕੰਮਕਾਜ ਦੀ ਕੀਤੀ ਪ੍ਰਸ਼ੰਸਾ

ਹੁਸ਼ਿਆਰਪੁਰ, 20 ਫਰਵਰੀ: ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਹੁਸ਼ਿਆਰਪੁਰ ਨੇ ਰਾਸ਼ਟਰੀ ਸਕੌਚ (Skoch) ਆਰਡਰ ਆਫ਼ ਮੈਰਿਟ ਐਵਾਰਡ ਪ੍ਰਾਪਤ ਕਰਕੇ ਜ਼ਿਲ੍ਹਾ ਅਤੇ ਰਾਜ ਲਈ ਨਾਮਣਾ ਖੱਟਿਆ ਹੈ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਡੀਬੀਈਈ ਹੁਸ਼ਿਆਰਪੁਰ ਨੂੰ ਰੋਜ਼ਗਾਰ ਉਤਪਤੀ ਦੇ ਖੇਤਰ ਵਿੱਚ ਕੀਤੇ ਗਏ ਅਸਧਾਰਣ ਕਾਰਜਾਂ ਲਈ ਵਕਾਰੀ ਨੈਸ਼ਨਲ ਸੈਮੀ ਫਾਈਨਲ ਐਸ.ਕੇ.ਓ.ਐਚ (ਸਕੌਚ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਦੋ ਪੁਰਸਕਾਰ ਮਿਲੇ ਹਨ, ਜਿਸ ਵਿੱਚ ਪਹਿਲਾਂ ਪੁਰਸਕਾਰ ਈ-ਰਿਕਸ਼ਾ ਪ੍ਰੋਜੈਕਟ ਲਈ, ਜਿਸ ਦੇ ਤਹਿਤ 40 ਗਰੀਬ ਅਤੇ ਲੋੜਵੰਦ ਮਹਿਲਾਵਾਂ ਨੂੰ ਅਤਮ ਨਿਰਭਰ ਬਣਾਇਆ ਗਿਆ ਅਤੇ ਦੂਜਾ ਪੁਰਸਕਾਰ ਨਵੇਂ ਇਨੋਵੇਟਿਵ ਵਿਚਾਰਾਂ ਅਤੇ ਟੈਕਨਾਲੋਜੀ ਦੀ ਸਹਾਇਤਾ ਨਾਲ ਲਾਕਡਾਊਨ ਪੀਰੀਅਡ ਦੌਰਾਨ ਰੋਜ਼ਗਾਰ ਉਤਪਤੀ ਵਿੱਚ ਕੀਤੇ ਗਏ ਮਿਸਾਲੀ ਕੰਮ ਲਈ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਪੂਰੀ ਟੀਮ ਖਾਸ ਤੌਰ ’ਤੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਆਦਿਤਿਆ ਰਾਣਾ ਵਲੋਂ ਕੀਤੇ ਗਏ ਯਤਨਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬਿਊਰੋ ਦੀ ਇਸ ਮਿਹਨਤੀ ਟੀਮ ਦੇ ਕਾਰਨ ਹੀ ਅੱਜ ਹੁਸ਼ਿਆਰਪੁਰ ਦਾ ਸੂਬੇ ਵਿੱਚ ਅਹਿਮ ਸਥਾਨ ਹੈ।

Related posts

Leave a Reply