ਗੜ੍ਹਦੀਵਾਲਾ ਵਿਖੇ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕੱਢ ਕੇ ਦਿੱਤੀ ਸ਼ਰਧਾਂਜਲੀ


ਗੜ੍ਹਦੀਵਾਲਾ, 2 ਮਾਰਚ ( ਚੌਧਰੀ ) : ਬੀਤੀ ਦਿਨ ਦੇਰ ਸ਼ਾਮ  ਗੜਦੀਵਾਲਾ ਵਿਖੇ ਐਮ ਸੀ ਬਿੰਦਰਪਾਲ ਬਿੱਲਾ ਦੀ ਅਗਵਾਈ ਹੇਠ ਸ਼ਹਿਰ ਵਾਸੀਆਂ ਵਲੋਂ ਦਿੱਲੀ ਸੰਘਰਸ਼ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕੱਢਕ ਸ਼ਰਧਾਂਜਲੀ ਭੇਂਟ ਕੀਤੀ ਗਈ।ਇਸ ਮੌਕੇ ਬਿੰਦਰਪਾਲ ਬਿੱਲਾ,ਗੁਰਮੀਤ ਸਿੰਘ,ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀ ਵਿਧੀ ਬਣਾਏ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਸੰਘਰਸ਼ ਦੌਰਾਨ ਜਿਨ੍ਹਾਂ ਕਿਸਾਨਾਂ ਨੇ ਸ਼ਹੀਦੀ ਦਿੱਤੀ ਉਨ੍ਹਾਂ ਨੂੰ ਨਮਨ ਕਰਦੇ ਹਾਂ ਅਤੇ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀ ਕਿਸਾਨਾਂ ਦਾ ਆਦਰ ਸਤਿਕਾਰ ਦਿੰਦੇ ਹੋਏ ਉਨ੍ਹਾਂ ਨਾਲ ਖੜ੍ਹੇ ਹਨ। ਇਸ ਮੌਕੇ ਗੁਰਪ੍ਰੀਤ ਕੰਗ, ਸੁਖਵੀਰ ਜਰਮਨ ਆਦਿ ਨੇ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾਂ ਵਾਰੀਆਂ ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਦੀ ਸ਼ਹਾਦਤ ਕਦੇ ਅਜਾਈਂ ਨਹੀਂ ਜਾਵੇਗੀ। ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀ ਵਿਰੋਧੀ ਬਣਾਏ ਕਾਲੇ ਕਨੂੰਨ ਰੱਦ ਨਹੀਂ ਕਰਦੀ।ਇਸ ਮੌਕੇ ਪ੍ਰਧਾਨ ਤੇ ਐਮ ਸੀ ਬਿੰਦਰਪਾਲ ਬਿੱਲਾ, ਗੁਰਪ੍ਰੀਤ ਜਰਮਨ, ਗੁਰਮੀਤ ਸਿੰਘ,ਪਰਮਵੀਰ ਗੜ੍ਹਦੀਵਾਲਾ,ਅਕਾਲੀ ਨੇਤਾ ਸ਼ੁਭਮ ਸਹੋਤਾ,ਹਰਸ਼ ਧਰਮਿੰਦਰ ਕਲਿਆਣ,ਜਤਿਨ ਮਲਿਕ ਸਮੇਤ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ 

Related posts

Leave a Reply