ਮੋੋੋਤੀ ਲਾਲ ਮਹਾਜਨ ਨੂੰ ਸ਼ਰਧਾਂਜਲੀ : ਮੰੰਤਰੀਆਂ, ਵਿਧਾਇਕਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪਠਾਨਕੋਟ,29 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) :  ਸੀਨੀਅਰ ਕਾਂਗਰਸੀ ਆਗੂ ਮੋਤੀ ਲਾਲ ਮਹਾਜਨ ਦੀ ਅੱਜ ਅੰਤਮ ਅਰਦਾਸ ਸ਼ਕੁੰਤਲਾ ਪੈਲੇਸ ਸਰਨਾ (ਪਠਾਨਕੋਟ) ਵਿਖੇ ਹੋਈ। ਪਿਛਲੇ ਦਿਨੀਂ 20 ਸਤੰਬਰ ਨੂੰ ਉਨ੍ਹਾਂ ਦਾ ਦਿਹਾਂਤ ਅਮ੍ਰਿਤਸਰ  ਦੇ ਇਕ ਹਸਪਤਾਲ ਵਿਚ ਹੋ ਗਿਆ ਸੀ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਕਿਸ਼ਨ ਚੰਦਰ ਮਹਾਜਨ ਨੇ ਦਸਿਆ ਕਿ ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ,ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੋਵੇਂ ਮੰਤਰੀ ਪੰਜਾਬ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਜੋਗਿੰਦਰ ਪਾਲ ਵਿਧਾਇਕ ਭੋੋਇਆ,ਅਨਿਲ ਦਾਰਾ ਚੇਅਰਮੈਨ ਜਿਲਾ ਪਲੈਨਿੰਗ ਬੋਰਡ,ਨਰੇਸ ਪੁਰੀ,ਵਿਨੈ ਮਹਾਜਨ,ਸੀਮਾ ਦੇਵੀ ਸਾਬਕਾ ਵਿਧਾਇਕ ਤੋਂ ਇਲਾਵਾ ਅਨੇਕਾਂ ਆਗੂਆਂ,ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਰਧਾਂਜਲੀ ਦਿੱਤੀ।

Related posts

Leave a Reply