ਸਰਦਾਰ ਜੋਗਿੰਦਰ ਸਿੰਘ ਭਾਨਾ ਮੈਂਬਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤੀ ਸ਼ਰਧਾਂਜਲੀ


ਦਸੂਹਾ 6 ਅਕਤੂਬਰ (ਚੌਧਰੀ) :ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਭਾਨਾ ਮਿਤੀ 5 ਅਕਤੂਬਰ 2022 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 6 ਅਕਤੂਬਰ 2020 ਨੂੰ ਉਹਨਾਂ ਦੇ ਪਿੰਡ ਭਾਨਾ ਵਿਖੇ ਕੀਤਾ ਗਿਆ।

(ਸਰਦਾਰ ਜੋਗਿੰਦਰ ਸਿੰਘ ਭਾਨਾ ਦੀ ਪੁਰਾਣੀ ਤਸਵੀਰ)

ਉਹ ਇੰਡੀਅਨ ਏਅਰ ਫੋਰਸ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਰਹੇ ਅਤੇ ਉਹ ਅਨੇਕਾਂ ਵਾਰ ਗੋਲਡ ਮੈਡਲ ਜੇਤੂ ਵੀ ਰਹੇ। ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੇ ਪਿੰਡ ਵਾਸੀਆਂ ਤੋਂ ਇਲਾਵਾ ਜਨਰਲ ਸਕੱਤਰ ਕੁਮਾਰ ਸੈਣੀ,ਸਤੀਸ਼ ਕਾਲੀਆ, ਇਕਬਾਲ ਸਿੰਘ ਧਾਮੀ,ਸੁਰਿੰਦਰ ਸਿੰਘ ਬਸਰਾ,ਕੈਪਟਨ ਲਸ਼ਮਣ ਸਿੰਘ,ਜਸਵੀਰ ਸਿੰਘ,ਪਾਲ ਸਿੰਘ ਧਾਮੀ ਆਦਿ ਮੌਜੂਦ ਸਨ।

Related posts

Leave a Reply