ਨਵ-ਨਿਰਮਾਣ ਕੀਤੇ ਜਾ ਰਹੇ ਕੁਮਾਰ ਆਡੀਟੋਰੀਅਮ ਦਾ ਟਰੱਸਟ ਦੇ ਮੈਂਬਰਾਂ ਵੱਲੋਂ ਨਿਰੀਖਣ : ਚੇਅਰਮੈਨ ਚੌ. ਕੁਮਾਰ ਸੈਣੀ

ਦਸੂਹਾ 9 ਦਸੰਬਰ (ਚੌਧਰੀ) : ਚੌਧਰੀ ਮੈਮੋਰੀਅਲ ਟਰੱਸਟ ਦਸੂਹਾ ਦੀ ਨਿਰੀਖਣ ਟੀਮ ਵੱਲੋਂ ਟਰੱਸਟ ਵੱਲੋਂ ਨਵ- ਨਿਰਮਾਣ ਕੀਤੇ ਜਾ ਰਹੇ  ਕੁਮਾਰ ਆਡੀਟੋਰੀਅਮ ਦਾ ਨਿਰੀਖਣ ਕੀਤਾ।ਨਿਰੀਖਣ ਤੋਂ ਬਾਅਦ  ਟਰੱਸਟ ਦੇ ਚੇਅਰਮੈਨ ਚੌ.ਕੁਮਾਰ ਸੈਣੀ ਨੇ ਦੱਸਿਆ ਕਿ ਇਸ  ਆਡੀਟੋਰੀਅਮ ਦਾ ਕੰਮ ਲਗਪਗ 90 ਫ਼ੀਸਦੀ ਪੂਰਾ ਹੋ ਚੁੱਕਾ ਹੈ ਅਤੇ ਹੁਣ ਆਖਰੀ ਪੜਾਵ ਦਾ ਕੰਮ ਚਲ ਰਿਹਾ ਹੈ।ਇਹ ਆਡੀਟੋਰੀਅਮ  ਲਗਪਗ 3600 ਸਕੇਅਰ ਵਰਗ ਫੁੱਟ ਏਰੀਆ ਦਾ ਸੰਪੂਰਨ ਏ.ਸੀ  ਹੋਵੇਗਾ,ਜਿਸ ਵਿੱਚ ਲਗਪਗ 400 ਆਦਮੀਆਂ ਦੇ ਬੈਠਣ ਦੀ  ਸਮਰੱਥਾ ਹੋਵੇਗੀ। ਉਹਨਾਂ ਦੱਸਿਆ ਕਿ ਹੁਣ ਤੱਕ ਇਸਦੇ ਨਿਰਮਾਣ  ਤੇ 22 ਲੱਖ ਰੁਪਏ ਲੱਗ ਚੁੱਕੇ ਹਨ।ਨਿਰਮਾਣ ਦਾ ਕੰਮ ਸਮਾਪਤ  ਹੁੰਦਿਆ ਹੀ ਇਸ ਆਡੀਟੋਰੀਅਮ ਨੂੰ ਬੀਬੀ ਅਮਰ ਕੌਰ ਜੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸਕਾਲਜ ਆਫ ਆਈ.ਟੀ ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਨੂੰ ਚੌਧਰੀ ਮੈਮੋਰੀਅਲ  ਟਰੱਸਟ ਵੱਲੋਂ ਸਮਰਪਿਤ ਕਰ ਦਿੱਤਾ  ਜਾਵੇਗਾ। ਇਸ ਮੌਕੇ ਤੇ ਡਾ.  ਮਾਨਵ ਸੈਣੀ ਜਨਰਲ ਸੈਕਟਰੀ,ਅਤੇ ਡਾ.ਸ਼ਬਨਮ ਕੌਰ ਵਾਈਸ  ਚੇਅਰਪਰਸਨ ਮੌਜੂਦ ਸਨ।
 

Related posts

Leave a Reply