BREAKING..ਦਸੂਹਾ ਵਿਖੇ ਇੱਕ ਘਰ ‘ਚ ਅਚਾਨਕ ਅੱਗ ਲੱਗਣ ਨਾਲ ਦੋ ਐਕਟਿਵਾ ਅਤੇ ਇੱਕ ਮੋਟਰਸਾਈਕਲ ਸੜ ਕੇ ਹੋਏ ਸੁਆਹ

ਦਸੂਹਾ 3 ਜਨਵਰੀ (ਚੌਧਰੀ) : ਅੱਜ ਸਵੇਰੇ ਸਵਾ ਵਜੇ ਦੇ ਕਰੀਬ ਦਸੂਹਾ ਦੇ ਕੈਂਥਾਂ ਮੁਹੱਲੇ ਚ ਇਕ ਘਰ ਵਿਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨ ਖੇਤੀ ਸੈਂਟਰ ਬੀਜਾਂ ਵਾਲੇ ਦੁਕਾਨ ਦੇ ਮਾਲਕ ਕੇਸ਼ਵ ਸ਼ਰਮਾ ਦੇ ਘਰ ਵਿਚ ਖੜੀ ਤਿੰਨ ਦੋ ਟਾਇਰੀ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਦੇ ਘਰ ਦੇ ਸਾਹਮਣੇ ਵਾਲੇ ਘਰ ਵਿਚ ਇਕ ਔਰਤ ਸਵਾ ਚਾਰ ਵਜੇ ਦੇ ਕਰੀਬ ਬਾਥਰੂਮ ਜਾਨ ਦੇ ਲਈ ਉੱਠੀ ਤਾਂ ਉਸ ਨੇ ਦੇਖਿਆ ਕਿਸਾਹਮਣੇ ਵਾਲੇ ਘਰ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਉਨਾਂ ਨੇ ਮਕਾਨ ਮਾਲਕ ਨੂੰ ਅੱਗ ਲੱਗਣ ਸਬੰਧੀ ਜਾਣਕਾਰੀ ਦਿੱਤੀ। ਮਕਾਨ ਮਾਲਕ ਅਤੇ ਆਸਪਾਸ ਦੇ ਲੋਕਾਂ ਨੇ ਪਾਣੀ ਦੀ ਪਾਈਪ ਲੱਗਾ ਕੇ ਅੱਗ ਬੁਝਾਉਣ ਦੀ ਕੋਸ਼ਿਸ ਕੀਤੀ।ਲੋਕਾਂ ਵਲੋਂ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਤਿੰਨੇ ਗੱਡੀਆਂ ਅੱਗ ਵਿਚ ਸੜ ਕੇ ਸੁਆਹ ਹੋ ਗਈਆਂ ਸਨ । ਜਿਨਾਂ ਵਿਚ ਦੋ ਐਕਟਿਵਾ ਅਤੇ ਇੱਕ ਮੋਟਰਸਾਈਕਲ ਐਨ ਐਸ ਪਲਸਰ ਸਨ ਅਤੇ ਇੱਕ ਸਕੂਟਰ ਨੂੰ ਮੌਕੇ ਤੇ ਕੱਢ ਲਿਆ ਗਿਆ ਸੀ। ਅੱਗ ਲੱਗਣ ਦਾ ਕਾਰਣ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 

Related posts

Leave a Reply