ਨਿਜੀ ਹੋਟਲ ਵਿੱਚ ਛਾਪੇਮਾਰੀ ਦੌਰਾਨ ਦੜਾ ਸੱਟਾ ਲਾਉਂਦੇ ਦੋ ਕਾਬੂ

ਪਠਾਨਕੋਟ, 21 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਿਉਰੋ ਚੀਫ/ ਅਵਿਨਾਸ਼ ਸ਼ਰਮਾ ) : ਪਠਾਨਕੋਟ ਪੁਲਿਸ ਵਲੋਂ ਪਠਾਨਕੋਟ ਸਬਜੀ ਮੰਡੀ ਦੇ ਨੇੜੇ ਇੱਕ ਨਿਜੀ ਹੋਟਲ ਵਿਖੇ ਛਾਪੇਮਾਰੀ ਕੀਤੀ ਗਈ।ਛਾਪੇਮਾਰੀ ਦੌਰਾਨ ਪੁਲਿਸ ਵਲੋਂ ਆਈਪੀਐਲ ਮੈਚ ਤੇ ਸੱਟਾ ਲਗਾਉਂਦੇ ਹੋਏ 2 ਲੋਕਾਂ ਨੁੰ ਗਿਰਫਤਾਰ ਕੀਤਾ ਗਿਆ ਹੈ।ਜਿਨਾਂ ਤੋਂ 5 ਮੌਬਾਇਲ, ਇੱਕ ਐਲਸੀਡੀ ਅਤੇ ਬੂਸਟਰ ਬਰਾਮਦ ਕੀਤਾ ਗਿਆ ਹੈ।

ਜਾਂਚ ਦੌਰਾਨ ਪਤਾ ਚਲਿਆ ਹੈ ਕਿ ਇਹ ਲੋਕ ਆਈਪੀਐਲ ਤੇ ਸਟਾ ਲਗਾਉਨ ਦਾ ਕੰਮ ਕਰ ਰਹੇ ਸਨ ਅਤੇ ਹਰ ਇੱਕ ਅੋਵਰ ਤੇ ਸਟੇਬਾਜੀ ਕੀਤੀ ਜਾ ਰਹੀ ਸੀ।ਪੁਲਿਸ ਦੇ ਮੁਤਾਬਿਕ ਮੁਖਬੀਰ ਵਲੋਂ ਪੁਲਿਸ ਨੁੰ ਇਸਦੀ ਸੂਚਨਾ ਦਿਤੀ ਗਈ ਸੀ ਜਿਸਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਅਤੇ ਸਟੋਰਿਆਂ ਨੁੰ ਗਿਰਫਤਾਰ ਕੀਤਾ ਗਿਆ।ਪੁਲਿਸ ਵਲੋਂ ਹੋਟਲ ਮਾਲਿਕ ਸਮੇਤ ਇੱਕ ਆਰੋਪੀ ਨੁੰ ਗਿਰਫਤਾਰ ਕੀਤਾ ਗਿਆ ਹੈ ਜਦਕਿ ਮਾਸਟਰਮਾਇੰਡ ਅਜੇ ਫਰਾਰ ਹੈ।

Related posts

Leave a Reply