ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗਾ ਨੁੰ ਭਜਾਉਣ ਦੇ ਆਰੋਪ ‘ਚ ਦੋ ਕਾਬੂ

ਪਠਾਨਕੋਟ,15 ਦਸੰਬਰ (ਰਜਿੰਦਰ ਰਾਜਨ/ ਅਵਿਨਾਸ਼) : ਪਠਾਨਕੋਟ ਦੇ ਤਾਰਾਗੜ ਪੁਲਿਸ ਸਟੇਸ਼ਨ ਵਿਖੇ ਨਾਬਾਲਿਗ ਕੁੜੀ ਨੁੰ ਵਿਆਹ ਦਾ ਝਾਂਸਾ ਦੇਕੇ ਭਜਾ ਕੇ ਲੈਕੇ ਜਾਣ ਦਾ ਜਾਨਕਾਰੀ ਮਿਲੀ ਹੈ।ਕੁੜੀ ਦੇ ਪਿਓ ਵਲੋਂ ਪੁਲਿਸ ਨੁੰ ਦਿੱਤੀ ਸ਼ਿਕਾਇਤ ਦੇ ਮੁਤਾਬਿਕ ਉਸਦੀ ਕੁੜੀ ਨਾਬਾਲਿਗ ਦਸੀ ਗਈ ਹੈ ਅਤੇ ਦੋ ਲੋਕਾਂ ਵਲੋਂ ਉਸਦੀ ਧੀ ਨੁੰ ਵਿਆਹ ਦਾ ਝਾਂਸਾ ਦੇਕੇ ਭਜਾ ਕੇ ਲੈ ਜਾਣ ਦੇ ਆਰੋਪ ਮੜੇ ਗਏ ਹਨ।ਜਿਸ ਉਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਆਰੋਪਿਆਂ ਨੁੰ ਗਿਰਫਤਾਰ ਕੀਤਾ ਅਤੇ ਨਾਬਾਲਿਗਾ ਨੁੰ ਬਰਾਮਦ ਕਰ ਲਿਆ।ਪੁੁਲਿਸ ਵਲੋਂ ਦੋਵੇ ਆਰੋਪਿਆਂ ਤੇ ਮਾਮਲਾ ਦਰਜ ਕਰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related posts

Leave a Reply