ਨਸ਼ੇ ਵਾਲ਼ੀਆਂ 1710 ਗੋਲ਼ੀਆਂ ਸਮੇਤ ਦੋ ਕਾਬੂ



ਗੁਰਦਾਸਪੁਰ 27 ਦਸੰਬਰ (ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 1710 ਨਸ਼ੇ ਵਾਲੀਆ ਗੋਲ਼ੀਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 
           
ਸਹਾਇਕ ਸਬ ਇੰਸਪੈਕਟਰ ਲਖਵਿੰਦਰ  ਸਿੰਘ  ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ  ਨੇ ਦਸਿਆਂ ਕਿ ਏ ਐਸ ਆਈ ਰਵੀੰਦਰ ਸਿੰਘ ਨਾਰਕੋਟਿਕ ਸੈਲ ਗੁਰਦਾਸਪੁਰ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੇ ਪਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਅੱਡਾ ਨਵਾਂ ਸ਼ਾਲਾ ਤੋਂ ਅਮਰੀਕ ਸਿੰਘ ਉਰਫ ਅਮਰੀਕਾ ਪੁੱਤਰ ਸੇਵਾ ਸਿੰਘ ਵਾਸੀ ਨੁਸ਼ਹਿਰਾ ਨੂੰ ਸ਼ੱਕ ਪੈਣ ਉਪਰ ਕਾਬੂ ਕੀਤਾ ਹੈ ਇਸ ਸੂਚਨਾ ਤੇ ਉਸ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਜਾ ਕੇ ਕਾਬੂ ਕੀਤੇ ਅਮਰੀਕ ਸਿੰਘ  ਦੀ ਤਲਾਸ਼ੀ ਕਰਕੇ ਉਸ ਪਾਸੋ 510 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਕੀਤੀਆਂ । 
 

ਸਬ ਇੰਸਪੈਕਟਰ ਮੋਹਨ ਲਾਲ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆ ਕਿ ਸਹਾਇਕ ਸਬ ਇੰਸਪੈਕਟ ਰਾਕੇਸ਼ ਕੁਮਾਰ ਨੇ ਫ਼ੋਨ ਕਰਕੇ ਸੁਚਿਤ ਕੀਤਾ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਪਿੰਡ ਕਠਾਨਾ ਤੋਂ ਜਗੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੈਦੋਵਾਲ ਖ਼ੁਰਦ  ਨੂੰ ਸ਼ੱਕ ਪੈਣ ਉੱਪਰ ਕਾਬੂ ਕੀਤਾ ਹੈ ਇਸ ਸੂਚਨਾ ਤੇ ਉਸ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਜਾ ਕੇ ਕਾਬੂ ਕੀਤੇ ਜਗੀਰ ਸਿੰਘ ਦੀ ਤਲਾਸ਼ੀ ਕਰਕੇ ਉਸ ਪਾਸੋ 1200 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ  ਕੀਤੀਆਂ । 

Related posts

Leave a Reply