19.75 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ

ਗੁਰਦਾਸਪੁਰ 26 ਦਸੰਬਰ (ਅਸ਼ਵਨੀ) : ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ 19.75 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 

ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ  ਪੁਲਿਸ ਸਟੇਸ਼ਨ ਕਾਹਨੂਵਾਨ ਨੇ ਦਸਿਆਂ ਕਿ ਏ ਐਸ ਆਈ ਕਮਲ ਕਿਸ਼ੋਰ ਸੀ ਆਈ ਏ ਸਟਾਫ਼ ਗੁਰਦਾਸਪੁਰ ਨੇ ਫ਼ੋਨ ਕਰਕੇ ਸੂਚਨਾ ਦਿੱਤੀ ਕਿ ਉਸ ਨੇ ਪਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁਲੀ ਕੋਟ ਧੁੰਦਲ਼ ਤੋਂ ਹਰਪ੍ਰੀਤ ਸਿੰਘ  ਉਰਫ ਹੈਪੀ ਪੁੱਤਰ ਪਾਲ ਸਿੰਘ ਵਾਸੀ ਕਾਦੀਆ ਸ਼ੱਕ ਪੈਣ ਉਪਰ ਕਾਬੂ ਕੀਤਾ ਹੈ ਇਸ ਸੂਚਨਾ ਤੇ ਉਸ ਨੇ ਮੋਕਾਂ ਤੇ ਜਾ ਕੇ ਕਾਬੂ ਕੀਤੇ ਹਰਪ੍ਰੀਤ ਸਿੰਘ ਪਾਸੋ ਕਾਬੂ ਕੀਤੇ ਮੋਮੀ ਲਿਫ਼ਾਫ਼ੇ ਦੀ ਤਲਾਸ਼ੀ ਕਰਕੇ ਉਸ ਵਿਚੋ 15 ਗ੍ਰਾਮ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਕੀਤੀ । 
               
ਦਲਜੀਤ ਸਿੰਘ ਸਬ ਇੰਸਪੈਕਟਰ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਪਨਿਆੜ ਦੀਆ ਮੜੀਆ  ਤੋਂ ਲੱਕੀ ਪੁੱਤਰ ਤਰਸੇਮ ਲਾਲ ਵਾਸੀ ਪਨਿਆੜ  ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਉਸ ਪਾਸੋ 4.75 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ । 

Related posts

Leave a Reply