195 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਕਾਬੂ


ਗੁਰਦਾਸਪੁਰ 15 ਨਵੰਬਰ (ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 195 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ
ਕਰਨ ਦਾ ਦਾਅਵਾ ਕੀਤਾ ਗਿਆ ਹੈ ।

ਸਬ ਇੰਸਪੈਕਟਰ ਜਸਬੀਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਸਹਾਇਕ ਸਬ ਇੰਸਪੈਕਟਰ ਸੋਹਨ ਲਾਲ ਨੇ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਸਥਾਨਕ ਸ੍ਰੀ ਰਵੀ ਦਾਸ ਚੌਂਕ ਤੋਂ ਰਾਹੁਲ ਕੁਮਾਰ ਪੁੱਤਰ ਰਕੇਸ਼ ਕੁਮਾਰ ਵਾਸੀ ਗੁਰਦਾਸਪੁਰ ਨੂੰ ਸ਼ੱਕ ਪੈਣ ਤੇ ਕਾਬੂ ਕਰਕੇ ਮੁੱਖ ਮੁਨਸ਼ੀ ਪੁਲਿਸ ਸਟੇਸ਼ਨ ਗੁਰਦਾਸਪੁਰ ਨੂੰ ਸੁਚਿਤ ਕੀਤਾ ਕਿ ਮੋਕਾਂ ਤੇ ਪੁੱਜ ਕੇ ਕਾਰਵਾਈ ਕੀਤੀ ਜਾਵੇ ਤਾਂ ਉਨਾਂ ਮੋਕਾਂ ਤੇ ਪੁੱਜ ਕੇ ਰਾਹੁਲ ਕੁਮਾਰ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 109 ਨਸ਼ੇ ਵਾਲੀਆ ਗੋਲ਼ੀਆਂ ਬਰਾਮਦ ਹੋਈਆ । 
                         
ਸਬ ਇੰਸਪੈਕਟਰ ਪਰਮਬੀਰ ਸਿੰਘ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਟੀ-ਪੁਆਇੰਟ ਕਲਾਨੋਰ ਤੋਂ ਜਤਿੰਦਰ ਸਿੰਘ ਉਰਫ ਜ਼ਿੰਦਾ ਪੁੱਤਰ ਸਵਰਗੀ ਕਰਣੈਲ ਸਿੰਘ ਵਾਸੀ ਕਲਾਨੋਰ ਨੂੰ ਮੋਟਰ ਸਾਈਕਲ ਸਮੇਤ ਕਾਬੂ ਕੀਤਾ,ਕਾਬੂ ਕੀਤੇ ਵਿਅਕਤੀ ਦੀ ਸਬ ਇੰਸਪੈਕਟਰ ਅਮਿ੍ਰਤਪਾਲ ਕੋਰ ਨੇ ਮੋਕਾਂ ਤੇ ਪੁੱਜ ਕੇ ਜਤਿੰਦਰ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋਂ 86 ਨਸ਼ੇ ਵਾਲੀਆ ਗੋਲ਼ੀਆਂ ਬਰਾਮਦ ਹੋਈਆ ।

Related posts

Leave a Reply