ਹੈਰੋਇਨ ,ਨਸ਼ੇ ਵਾਲੀਆ ਗੋਲ਼ੀਆਂ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ ਦੋ ਕਾਬੂ

ਗੁਰਦਾਸਪੁਰ 19 ਦਸੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਹੈਰੋਇਨ ,ਨਸ਼ੇ ਵਾਲੀਆ ਗੋਲ਼ੀਆਂ ਅਤੇ ਨਸ਼ੇ ਵਾਲੇ ਕੈਪਸੂਲਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । 
                            
ਸਬ ਇੰਸਪੈਕਟਰ ਜਗਦੀਸ਼ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਖੁੰਡਾ ਬਾਈਪਾਸ ਪੁਲ ਤੋਂ ਸੰਦੀਪ ਮਸੀਹ ਪੁੱਤਰ ਜੈਮਸ ਮਸੀਹ ਵਾਸੀ ਪਿੰਡ ਰੋੜੀ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਜੈਮਸ ਮਸੀਹ ਦੀ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਪਾਸੋ 10 ਗ੍ਰਾਮ ਹੈਰੋਇਨ ਬਰਾਮਦ ਹੋਈ। 
             
ਸਹਾਇਕ  ਸਬ ਇੰਸਪੈਕਟਰ ਨਿਰਮਲ  ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ  ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਪੁਰੋਵਾਲ ਬ੍ਰਾਹਮਣਾਂ ਤੋਂ ਸੁਧੀਰ ਉਰਫ ਸੋਨੂ ਪੁੱਤਰ ਬਨਵਾਰੀ ਲਾਲ ਵਾਸੀ ਰਣੀਆ ਨੂੰ ਸ਼ੱਕ ਪੈਣ ਉੱਪਰ ਸਕੂਟਰੀ ਸਮੇਤ ਕਾਬੂ ਕਰਕੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਵਿਖੇ ਦਿੱਤੀ ਜਿਸ ਤੇ ਜਾਂਚ ਅਫਸਰ ਪਵਨ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਮੋਕਾਂ ਤੇ ਪੁੱਜ ਕੇ ਸੁਧੀਰ ਉਰਫ ਸੋਨੂ ਪਾਸੋ ਬਰਾਮਦ ਮੋਮੀ ਲਿਫ਼ਾਫ਼ੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋਂ 405 ਨਸ਼ੇ ਵਾਲੇ ਕੈਪਸੂਲ ਅਤੇ 210 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਹੋਈਆ । 

Related posts

Leave a Reply