ਕਿਸ਼ਨਗੜ੍ਹ ਚੌਕ ਚ ਦੋ ਵੱਖ -ਵੱਖ ਸੜਕ ਹਾਦਸਿਆਂ ਚ ਇਕ ਵਿਅਕਤੀ ਅਤੇ ਦੋ ਸਾਲਾਂ ਬੱਚੀ ਦੀ ਮੌਤ , 7 ਜ਼ਖਮੀ

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ‘ਚ ਸੜਕ ਪਾਰ ਕਰ ਕੇ ਅਲਾਵਲਪੁਰ ਵਾਲੀ ਸਾਈਡ ਨੂੰ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਵਿਅਕਤੀ ਦੀ ਮੌਤ ਹੋ ਗਈ। ਭੋਗਪੁਰ ਵੱਲੋਂ ਤੇਜ਼ ਰਫ਼ਤਾਰ ਇਕ ਅਣਪਛਾਤੇ ਟੈਂਪੂ ਟਰੈਵਲਰ ਵੱਲੋਂ ਪੈਦਲ ਜਾ ਰਹੇ ਵਿਅਕਤੀ ਨੂੰ ਪਿੱਛਿਓਂ ਸਾਈਡ ਮਾਰ ਦਿੱਤੀ। ਸਾਈਡ ਮਾਰਨ ਉਪਰੰਤ ਟੈਂਪੂ ਟਰੈਵਲਰ ਚਲਾਕ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਰੂਪ ‘ਚ ਜ਼ਖ਼ਮੀ ਇੰਦਰਜੀਤ ਜੋਸ਼ੀ (59) ਨਿਵਾਸੀ ਅਲਾਵਲਪੁਰ ਨੂੰ ਰਾਹਗੀਰਾਂ ਵੱਲੋਂ 108 ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨ  ਦਿੱਤਾ ਗਿਆ।

ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਸਥਿਤ ਅੱਡਾ ਕਿਸ਼ਨਗੜ੍ਹ ਨੇੜੇ ਸਤਿਸੰਗ ਘਰ ਕੋਲ ਇਕ ਤੇਜ਼ ਰਫ਼ਤਾਰ ਕਾਰ ਵੱਲੋਂ ਅੱਗੇ ਜਾ ਰਹੇ ਸਵਾਰੀਆਂ ਵਾਲੇ ਆਟੋ ਨੂੰ ਪਿੱਛਿਓਂ ਜ਼ੋਰਦਾਰ ਟੱਕਰ ਮਾਰ ਦਿੱਤੇ ਜਾਣ ਕਰਕੇ ਆਟੋ ‘ਚ ਸਵਾਰ ਇਕ ਦੋ ਸਾਲਾ ਬੱਚੀ ਕੀਰਤ ਦੀ ਮੌਤ ਹੋ ਗਈ ਤੇ ਆਟੋ ਚਾਲਕ ਸਮੇਤ ਸੱਤ ਲੋਕ ਜ਼ਖ਼ਮੀ ਹੋ ਗਏ।

Related posts

Leave a Reply