ਵੱਖ ਵੱਖ ਸੜਕ ਹਾਦਸਿਆਂ ਵਿੱਚ ਦੋ ਦੀ ਮੌਤ ਪੁਲਿਸ ਵੱਲੋਂ ਮਾਮਲੇ ਦਰਜ


ਗੁਰਦਾਸਪੁਰ 28 ਅਕਤੂਬਰ ( ਅਸ਼ਵਨੀ ) : ਗੁਰਦਾਸਪੁਰ-ਕਾਹਨੂੰਵਾਨ ਸੜਕ ਅਤੇ ਗੁਰਦਾਸਪੁਰ-ਦੀਨਾਨਗਰ ਸੜਕ ਉੱਪਰ ਵਾਪਰੇ ਵੱਖ ਵੱਖ ਸੜਕੀ ਹਾਦਸਿਆਂ ਵਿੱਚ ਬੀਤੇ ਦਿਨ ਇਕ ਸਾਈਕਲ ਸਵਾਰ ਅਤੇ ਇਕ ਸਕੂਟਰੀ ਸਵਾਰ ਦੀ ਮੋਤ ਹੋ ਗਈ ਇਸ ਸੰਬੰਧ ਵਿੱਚ ਪੁਲਿਸ ਵੱਲੋਂ ਹੈਡਰਾ ਕਰੇਨ ਚਾਲਕ ਅਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ।
                     
ਗਿਆਨ ਮਸੀਹ ਪੁੱਤਰ ਮਾਦੀ ਮਸੀਹ ਵਾਸੀ ਪਿੰਡ ਬਾਜੇਚੱਕ ਨੇ ਦਸਿਆਂ ਕਿ ਉਸ ਦਾ ਭਰਾ ਦੀਪਾਂ ਮਸੀਹ ਜੋਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਬੀਤੇ ਦਿਨ ਗੁਰਦਾਸਪੁਰ ਤੋਂ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਸਾਈਕਲ ਰਾਹੀਂ ਆਪਣੇ ਪਿੰਡ ਜਾ ਰਿਹਾ ਸੀ ਜਦੋਂ ਉਹ ਪਿੰਡ ਥਾਨੇਵਾਲ ਮੋੜ ਪੁਜਾ ਤਾਂ ਇਕ ਹੇਡਰਾ ਕਰੇਨ ਜਿਸ ਨੂੰ ਵਰਿੰਦਰਪਾਲ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੁਰੋਵਾਲ ਜੱਟਾ ਚੱਲਾਂ ਰਿਹਾ ਸੀ ਨੇ ਇਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੀਪਾਂ ਮਸੀਹ ਦੀ ਮੋਕਾਂ ਤੇ ਹੀ ਮੋਤ ਹੋ ਗਈ ।
         
ਜਤਿੰਦਰ ਕੁਮਾਰ ਪੁੱਤਰ ਸੁਖਦੇਵ ਰਾਜ ਵਾਸੀ ਪਨਿਆੜ ਨੇ ਦਸਿਆਂ ਕਿ ਬੀਤੇ ਦਿਨ ਉਹ ਪਠਾਨਕੋਟ ਤੋਂ ਆਪਣੇ ਪਿੰਡ ਪਨਿਆੜ ਜਾ ਰਿਹਾ ਸੀ ਉਸ ਨੇ ਦੇਖਿਆਂ ਕਿ ਇਕ ਕਾਰ ਚਾਲਕ ਨੇ ਇਕ ਸਕੂਟਰੀ ਚਾਲਕ ਨੂੰ ਟੱਕਰ ਮਾਰ ਦਿੱਤੀ ਹੈ ਜਿਸ ਕਾਰਨ ਸਕੂਟਰੀ ਚਾਲਕ ਅਰਜੁਨ ਦੇਵ ਪੁੱਤਰ ਰਾਜ ਕੁਮਾਰ ਵਾਸੀ ਪਨਿਆੜ ਦੀ ਮੋਕਾਂ ਤੇ ਮੋਤ ਹੋ ਗਈ ਜਤਿੰਦਰ ਕੁਮਾਰ ਦੇ ਬਿਆਨਾਂ ਦੇ ਅਧਾਰ ਉੱਪਰ ਪੁਲਿਸ ਵੱਲੋਂ ਕਾਰ ਚਾਲਕ ਰਜਿੰਦਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਲੋਹਗੜ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

Related posts

Leave a Reply