ਸੰਘਣੇ ਕੋਹਰੇ ਕਾਰਨ ਦਰਦਨਾਕ ਹਾਦਸਾ, ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ, ਚਾਰ ਗੰਭੀਰ ਜ਼ਖਮੀ

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਖੰਨਾ ਕਸਬੇ ‘ਚ ਸੰਘਣੇ ਕੋਹਰੇ ਕਾਰਨ  ਇੱਕ ਦਰਦਨਾਕ ਹਾਦਸਾ ਵਾਪਰਿਆ।

ਨੈਸ਼ਨਲ ਹਾਈਵੇਅ ‘ਤੇ ਇਕ ਟਰਾਲਾ ਟੈਂਪੂ’ ਤੇ ਚੜ੍ਹ ਗਿਆ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਚਾਰ ਵਿਅਕਤੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੈਂਪੂ ਚਕਨਾਚੂਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟੈਂਪੂ ਲੁਧਿਆਣਾ ਤੋਂ ਮੰਡੀ ਗੋਬਿੰਦਗੜ ਵੱਲ ਜਾ ਰਿਹਾ ਸੀ। ਟੈਂਪੂ ਗੁਰੂ ਅਮਰਦਾਸ ਮਾਰਕੀਟ ਨੇੜੇ ਫਲਾਈਓਵਰ ਤੋਂ ਸਰਵਿਸ ਰੋਡ ਦੇ ਰਸਤੇ ਤੇ ਖੰਨਾ ਵਿਖੇ ਅਚਾਨਕ ਰੁਕ ਗਿਆ। ਇਸ ਦੌਰਾਨ ਪਿੱਛੇ ਆ ਰਿਹਾ ਇਕ ਟਰਾਲਾ ਟੈਂਪੂ ‘ਤੇ ਚੜ੍ਹ ਗਿਆ।

ਟੈਂਪੂ ਇੱਕ ਕਾਰ ਦੇ ਨਾਲ ਅੱਗੇ ਜਾ ਟਕਰਾਇਆ। ਇਸ ਟੱਕਰ ਨਾਲ ਟੈਂਪੂ ਦਾ ਅਗਲਾ ਹਿੱਸਾ ਟਕਰਾ ਗਿਆ ਅਤੇ ਸਵਾਰ ਚਾਲਕ ਅਤੇ ਕਲੀਨਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਵਿਚ ਸਵਾਰ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਸਦਰ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।ਅਣਪਛਾਤੇ ਟਰਾਲਾ ਚਾਲਕ ਖਿਲਾਫ ਕੇਸ ਦਰਜ ਕਰਕੇ ਟਰਾਲੇ ਨੂੰ ਕਾਬੂ ਕਰ ਲਿਆ ਗਿਆ ਹੈ। 

Related posts

Leave a Reply