112 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਪੁਲਿਸ ਦੇ ਹੱਥੇ ਚੜ੍ਹੇ

ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ 2 ਵਿਅਕਤੀ ਆ ਨੂੰ 112 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ।ਇਸ ਸਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ  ਨੇ ਦੱਸਿਆ ਕਿਏ.ਐਸ.ਆਈ ਸਿਕੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਪਿੰਡ ਭੱਟਲਾ ਸਕੂਲ ਪਾਸ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਦੀਪ ਸਿੰਘ ਉਰਪ ਦੀਪਾ ਪੁੱਤਰ ਦੌਲਤ ਰਾਮ ਵਾਸੀ ਫਤਿਹਪੁਰ ਥਾਣਾ ਗੜ੍ਹਦੀਵਾਲ ਨਜ਼ਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਜਦੋਂ ਪਿੰਡ ਕੋਟਲਾਂ ਨਹਿਰ ਦੇ ਚੜਦੇ ਪਾਸੇ ਜੋ ਸੜਕ ਪੀਰਾਂ ਦੀ ਜਗ੍ਹਾ ਨੂੰ ਜਾਂਦੀ ਹੈ ਕੱਚੇ ਰਸਤੇ ਪਰ ਉਤਰ ਵੱਲ ਬੈਠਾ ਗਾਹਕਾਂ ਨੂੰ ਸ਼ਰਾਬ ਵੇਚ ਰਿਹਾ ਹੈ। ਜਿਸ ਪਾਸੋ ਹੁਣੇ
ਭਾਰੀ ਮਾਤਰਾ ਵਿਚ ਸ਼ਰਾਬ ਬ੍ਰਾਮਦ ਹੋ ਸਕਦੀ ਹੈ ਜਿਸ ਤੇ ਏ ਐਸ ਆਈ ਸਮੇਤ ਪਾਰਟੀ ਦੇ ਮੋਕਾ ਪਰ ਪੁੱਜਾ ਜਿਥੇ ਇਕ ਵਿਅਕਤੀ ਬੋਰਾ ਪਲਾਸਟਿਕ ਪਰ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ । ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜਿਸ ਨੇ ਆਪਣਾ ਨਾਮ ਅਮਰਦੀਪ ਸਿੰਘ ਉਰਫ ਦੀਪਾ ਪੁੱਤਰ ਦੋਲਤ ਰਾਮ ਵਾਸੀ ਫਤਿਹਪੁਰ ਥਾਣਾ ਗੜਦੀਵਾਲਾ ਦੱਸਿਆ। ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਪਰ ਉਸ ਵਿਚੋਂ 52 ਬੋਤਲਾ ਨਜਾਇਜ ਸ਼ਰਾਬ ਬਰਾਮਦ ਹੋਈ।

ਦੂਜੇ ਪਾਸੇ ਏ.ਐਸ.ਆਈ ਸਵਿੰਦਰ ਸਿੰਘ ਪੁਲਿਸ ਕਰਮਚਾਰੀਆਂ ਸਮੇਤ ਪਿੰਡ ਢੋਲੋਵਾਲ ਤੋਂ ਥੋੜਾ ਅੱਗੇ ਸਜੇ ਹੱਥ ਜੋ ਲਿੰਕ ਰੋਡ ਪਿੰਡ ਮਾਨਗੜ ਨੂੰ ਜਾਂਦਾ ਹੈ ਉਸ ਪਰ ਪੁੱਜੀ ਤਾ ਸੜਕ ਕਿਨਾਰੇ ਕਮਾਦ ਦੇ ਖੇਤ ਦੇ ਕਿਨਾਰੇ ਇਕ ਮੋਨਾ ਵਿਅਕਤੀ ਇਕ ਬੋਰਾ ਪਲਾਸਟਿਕ ਵਜ਼ਨਦਾਰ ਉਪਰ ਬੈਠਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਜਿਸ ਨੂੰ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਕੁਲਦੀਪ ਸਿੰਘ ਉਰਫ ਸੋਨੂੰ ਪੁੱਤਰ ਅਮਰਜੀਤ ਸਿੰਘ ਵਾਸੀ ਰਾਜਾ ਕਲਾਂ ਥਾਣਾ ਗੜਦੀਵਾਲ ਜਿਲਾ ਹੁਸ਼ਿਆਰਪੁਰ ਦੱਸਿਆ ਜਿਸਦੇ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਗੜ੍ਹਦੀਵਾਲਾ ਪੁਲਸ ਨੇ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਵਿਰੁੱਧ 61-1-14 ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply