ਹੈਰੋਇਨ ਨੂਮਾ ਨਸ਼ੀਲਾ ਪਦਾਰਥ ਅਤੇ ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਕਾਬੂ

ਗੁਰਦਾਸਪੁਰ 5 ਮਾਰਚ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 4 ਗ੍ਰਾਮ 110 ਮਿਲੀ ਗ੍ਰਾਮ ਹੈਰੋਇਨ ਨੂਮਾ ਨਸ਼ੀਲਾ ਪਦਾਰਥ ਅਤੇ 280 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                ਸਹਾਇਕ ਸਬ ਇੰਸਪੈਕਟਰ ਗੁਰਬਚਨ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਮੌੜ ਬਾਉਲ਼ੀ ਆਲੋਵਾਲ ਤੋਂ ਸੁਖਦਿਆਲ ਚੰਦ ਉਰਫ ਸੁੱਖਾ ਪੁੱਤਰ ਪ੍ਰੇਮ ਚੰਦ ਵਾਸੀ ਪਿੰ

ਹੈਰੋਇਨ ਨੂਮਾ ਨਸ਼ੀਲਾ ਪਦਾਰਥ ਅਤੇ ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਕਾਬੂ 

ਗੁਰਦਾਸਪੁਰ 5 ਮਾਰਚ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 4 ਗ੍ਰਾਮ 110 ਮਿਲੀ ਗ੍ਰਾਮ ਹੈਰੋਇਨ ਨੂਮਾ ਨਸ਼ੀਲਾ ਪਦਾਰਥ ਅਤੇ 280 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                ਸਹਾਇਕ ਸਬ ਇੰਸਪੈਕਟਰ ਗੁਰਬਚਨ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਮੌੜ ਬਾਉਲ਼ੀ ਆਲੋਵਾਲ ਤੋਂ ਸੁਖਦਿਆਲ ਚੰਦ ਉਰਫ ਸੁੱਖਾ ਪੁੱਤਰ ਪ੍ਰੇਮ ਚੰਦ ਵਾਸੀ ਪਿੰਡ ਚੱਕ ਬੜੋਏ ਨੂੰ ਸ਼ੱਕ ਪੈਣ ਉੱਪਰ ਸਮੇਤ ਮੋਟਰ-ਸਾਈਕਲ ਨੰਬਰ ਪੀ ਬੀ 06 ਡੀ 8714 ਕਾਬੂ ਕਰਕੇ ਸੁਖਦਿਆਲ ਚੰਦ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਹੋਏ ਮੋਮੀ ਲਿਫਾਫੇ ਵਿੱਚੋਂ 280 ਨਸ਼ੇ ਵਾਲ਼ੀਆਂ ਗੋਲ਼ੀਆਂ ਬਰਾਮਦ ਹੋਈਆ ।
                ਸਹਾਇਕ ਸਬ ਇੰਸਪੈਕਟਰ ਨਿਰਮਲ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਕਿ ਨਾਗ ਮੰਡੀ ਚੌਕ ਕਾਹਨੂੰਵਾਨ ਤੋਂ ਬਲਵੰਤ ਸਿੰਘ ਉਰਫ ਬਾਉ ਪੁੱਤਰ ਸ਼ਿੰਦਾ ਸਿੰਘ ਵਾਸੀ  ਪਿੰਡ ਮੋਚਪੁਰ ਨੂੰ ਸ਼ੱਕ ਪੈਣ ਉੱਪਰ ਸਮੇਤ ਮੋਟਰ-ਸਾਈਕਲ ਨੰਬਰ ਪੀ ਬੀ 06 ਵਾਈ 8303 ਕਾਬੂ ਕਰਕੇ ਪੁਲਿਸ ਸਟੇਸ਼ਨ ਕਾਹਨੂੰਵਾਨ ਵਿਖੇ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਬਲਵੰਤ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਬਰਾਮਦ ਹੋਏ ਮੋਮੀ ਲਿਫਾਫੇ ਵਿੱਚੋਂ 4 ਗ੍ਰਾਮ 110 ਮਿਲੀ ਗ੍ਰਾਮ ਹੈਰੋਇਨ ਨੂਮਾ ਨਸ਼ੀਲਾ ਪਦਾਰਥ ਬਰਾਮਦ ਹੋਈਆ ।

Related posts

Leave a Reply