ਵੱਡੀ ਖਬਰ..ਬੀਤੀ ਰਾਤ ਮੁਕੇਰੀਆਂ ਹਾਇਡਲ ਨਹਿਰ ਚ ਸਕਾਰਪਿਓ ਗੱਡੀ ਸਮੇਤ ਦੋ ਨੌਜਵਾਨ ਡੁੱਬੇ

(ਨਹਿਰ ਚ ਡਿੱਗੇ ਲੜਕੇ ਦਾ ਚਾਚਾ ਜਾਣਕਾਰੀ ਦਿੰਦਾ ਹੋਇਆ)

ਪ੍ਰਸ਼ਾਸ਼ਾਨ ਦੋਨਾਂ ਨੌਜਵਾਨਾਂ ਅਤੇ ਗੱਡੀ ਨੂੰ ਬਾਹਰ ਕੱਢਣ ‘ਚ ਜੁੱਟੇ

ਦਸੂਹਾ 13 ਸਤੰਬਰ(ਚੌਧਰੀ) : ਬੀਤੀ ਸ਼ਾਮ ਦਸੂਹਾ ਦੇ ਪਿੰਡ ਬਾਜਾ ਚੱਕ – ਨੇੜੇ ਪੈਂਦੇ ਮੁਕੇਰੀਆਂ ਹਾਈਡਲ ਨਹਿਰ ਏ ਪੁਲ ਤੋਂ ਸਕਾਰਪੀਓ ਗੱਡੀ ਸਮੇਤ ਦੋ ਵਿਅਕਤੀ ਨਹਿਰ ਚ ਡੁੱਬ ਜਾਨ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਮੌਜੂਦ ਵਿਅਕਤੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਨੇੜਲੇ ਪਿੰਡ ਤੋਂ ਆ ਰਿਹਾ ਸੀ ਕਿ ਰਸਤੇ ਚ ਪੈਂਦੇ ਪਿੰਡ ਬਾਜਾਚੱਕ ਨੇੜੇ ਪੁਲ ਤੋਂ ਗੱਡੀ ਨਹਿਰ ਚ ਡਿਗਣ ਲੱਗੀ ਜਿਸ ਚ ਇਕ ਨੌਜਵਾਨ ਸੀ ਅਤੇ ਦੂਜੇ ਨੌਜਵਾਨ ਨੇ ਗੱਡੀ ਦਾ ਸਟੇਰਿੰਗ ਫੜ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਗੱਡੀ ਦੇ ਨਾਲ ਹੀ ਨਹਿਰ ਚ ਜਾ ਡਿੱਗੀ।ਨਹਿਰ ਡਿੱਗੇ ਨੌਜਵਾਨ ਗੁਰਵਿੰਦਰ ਸਿੰਘ ਨਾਰਾਇਣਗੜ੍ਹ ਅਤੇ ਸਰਬਜੀਤ ਸਿੰਘ ਮੁਰਾਠੜ ਦਾ ਦੱਸਿਆ ਜਾ ਰਿਹਾ ਹੈ।

(ਜਾਣਕਾਰੀ ਦਿੰਦੇ ਹੋੋੋਏ ਰਾਹਗੀਰ)

ਸੂਚਨਾ ਮਿਲਦੇ ਹੀ ਡੀ ਐਸ ਪੀ ਦਸੂਹਾ ਅਨਿਲ ਭਨੋਟ ,ਐਸ ਐਚ ਓ ਦਸੂੂਹਾ ਪੁਲਿਸ ਫੋਰਸ ਸਮੇਤ ਘਟਨਾ ਸਥਾਨ ਤੇ ਪਹੁੰਚੇ ਸਨ। ਉਨਾਂ ਵਲੋਂ ਕਰੀਬ ਤਿੰਨ ਘੰਟੇ ਬੀਤ ਜਾਨ ਬਾਅਦ ਤੱਕ ਵੀ ਪ੍ਰਸ਼ਾਸਨ ਵਲੋਂ ਦੋਨਾਂ ਵਿਅਕਤੀਆਂ ਨੂੰ ਨਹਿਰ ਚੋਂ ਬਾਹਰ ਕੱਢਣ ਲਈ ਕੋਈ ਪ੍ਰਬੰਧ ਨਹੀਂ ਹੋ ਸਕਿਆ ਸੀ ਤੇ ਨਾ ਹੀ ਨਹਿਰ ਦਾ ਪਾਣੀ ਹੀ ਘੱਟ ਹੋ ਸਕਿਆ ਸੀ। ਲੋਕਾਂ ਵਲੋਂ ਟਰੈਕਟਰ ਤੇ ਗੱਡੀਆਂ ਰਾਹੀਂ ਲਾਈਟਾਂ ਕੀਤੀਆਂ ਗਈਆਂ ਸੀ ਪਰ ਪੁਲਸ ਪ੍ਰਸ਼ਾਸਨ ਅਤੇ ਹੋਰ ਅਧਿਕਾਰੀ ਰਾਤ ਦਾ ਸਮਾਂ ਹੋਣ ਕਰਕੇ ਦੋਵਾਂ ਨੌਜਵਾਨਾਂ ਨੂੰ ਨਹਿਰ ਚੋਂ ਕੱਢਣ ਚ ਨਾਕਾਮ ਰਹੇ।

(ਘਟਨਾ ਸਬੰਧੀ ਜਾਣਕਾਰੀ ਦਿੰਦੇ ਡੀ ਐਸ ਪੀ ਦਸੂਹਾ ਅਨਿਲ ਭਨੋਟ)

ਇਸ ਮੌਕੇ ਡੀ ਐਸ ਪੀ ਦਸੂਹਾ ਅਨਿਲ ਭਨੋਟ ਨੇ ਦੱਸਿਆ ਕਿ ਸਾਡੀ ਡੈਮ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ। ਉਹ ਮੌਕੇ ਤੇ ਅਪਣਾ ਅਧਿਕਾਰੀ ਭੇਜਣਗੇ।ਉਨਾਂ ਕਿਹਾ ਕਿ ਪਾਣੀ ਦਾ ਵਹਾਅ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ। ਦਸੂਹਾ ਪੁਲਿਸ ਅਤੇ ਹੋਰ ਪ੍ਰਸ਼ਾਸਨ ਵਲੋਂ ਅੱਜ ਸਵੇਰੇ ਦੋਬਾਰਾ ਦੋਨੋਂ ਨੌਜਵਾਨ ਅਤੇ ਗੱਡੀ ਨੂੰ ਨਹਿਰ ਚੋਂ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ।

Related posts

Leave a Reply