ਯੂਜੀਸੀ ਨੈੱਟ ਪਾਸ ਵਿਦਿਆਰਥਣ ਦਾ ਕੀਤਾ ਸਨਮਾਨ

ਮਾਹਿਲਪੁਰ, 16 ਦਸੰਬਰ(ਅਸ਼ਵਨੀ) : ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ  ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪਿਛਲੇ ਸੈਸ਼ਨ ਦੌਰਾਨ ਐੱਮ ਕਾਮ ਪਾਸ ਕਰ ਚੁੱਕੀ ਵਿਦਿਆਰਥਣ ਹਿਤਾਸ਼ਾ ਚੌਧਰੀ ਵੱਲੋਂ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕਰਨ ‘ਤੇ ਕਾਲਜ ਵਿੱਚ ਉਕਤ ਵਿਦਿਆਰਥਣ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿਸੀਪਲ ਡਾ. ਜਸਪਾਲ ਸਿੰਘ ਨੇ ਉਕਤ ਵਿਦਿਆਰਥਣ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ ਬਿਮਲਾ ਜਸਵਾਲ, ਡਾ. ਰਾਜ ਕੁਮਾਰੀ, ਡਾ. ਰਾਕੇਸ਼ ਕੁਮਾਰ ਅਤੇ ਪ੍ਰੋ ਅਮਰਜੋਤੀ ਨੇ ਵੀ ਵਿਦਿਆਰਥਣ ਹਿਤਾਸ਼ਾ ਚੌਧਰੀ ਨੂੰ ਯੂਜੀਸੀ ਦੀ ਪ੍ਰੀਖਿਆ ਪਾਸ ਕਰਨ ‘ਤੇ ਮੁਬਾਰਕਵਾਦ ਦਿੱਤੀ।

Related posts

Leave a Reply