(ਨਵੇਂ ਕੋਰਸਾਂ ਸਬੰਧੀ ਜਾਣਕਾਰੀ ਦਿੰੰਦੇ ਹੋਏ ਪ੍ਰਿੰ.ਸਤਵਿੰਦਰ ਸਿੰਘ ਢਿੱਲੋਂ)
ਗੜ੍ਹਦੀਵਾਲਾ 24 ਸਤੰਬਰ (ਚੌਧਰੀ) : ਭਾਰਤ ਸਰਕਾਰ ਦੀ ਵਿੱਦਿਆ ਨਾਲ ਸਬੰਧਿਤ ਉੱਚ ਸੰਸਥਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਲੋਂ ਭਾਰਤ ਵਿੱਚ ਸਕਿੱਲ (ਕਿੱਤਾ ਮੁੱਖੀ) ਵਿਦਿਆਰਥੀਆਂ ਨੂੰ ਉਤਸਾਹਿਤ ਕਰਨ ਲਈ ਅਤੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮਕਸਦ ਲਈ ਸਮੁੱਚੇ ਭਾਰਤ ਵਿੱਚ ਸਕਿਲ ਡਿਵੈਲਪਮੈਂਟ (ਸ਼ਕਲਿਲ ਡਿਵੈਲਪਮੈਂਟ) ਉੱਪਰ ਮੌਜੂਦਾ ਸਮੇਂ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਸਕੀਮ ਦੇ ਤਹਿਤ ਯੂ.ਜੀ.ਸੀ. ਵਲੋਂ ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਅਦਾਰੇ ਨੂੰ ਤਿੰਨ ਨਵੇਂ ਕੋਰਸ ਇਸ ਵਿਦਿਅਕ ਵਰ੍ਹੇ (2020-21) ਲਈ ਦਿੱਤੇ ਗਏ ਹਨ।
ਇਹਨਾਂ ਕੋਰਸਾਂ ਵਿੱਚ ਬੀ-ਵਾਕ (ਭ-ੜੋਚ), ਫੈਸ਼ਨ ਟੈਕਨਾਲੋਜੀ ਅਤੇ ਅਪੈਰਲ ਡਿਜਾਇਨਿੰਗ,ਬੀ-ਵਾਕ ਕੰਪਿਊਟਰ ਹਾਰਡ ਵੇਅਰ ਅਤੇ ਨੈਟ ਵਰਕਿੰਗ ਅਤੇ ਬੀ-ਵਾਕ ਐਗਰੀਬਿਜ਼ਨੈਸ ਅਤੇ ਖੇਤੀ-ਉਦਮੀ ਨਾਲ ਸਬੰਧਿਤ ਹਨ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿੰਨੇ ਕੋਰਸ ਮੌਜੂਦਾ ਸਮੇਂ ਵਿਦਿਆਰਥੀ ਲਈ ਬਹੁਤ ਲਾਹੇਵੰਦ ਹਨ ਅਤੇ ਵਿਦਿਆਰਥੀ ਇਸ ਵਿੱਚ ਪੜ੍ਹਾਈ ਕਰਕੇ ਰੋਜ਼ਗਾਰ ਦੇ ਮੌਕੇ ਅਸਾਨੀ ਨਾਲ ਹਾਸਲ ਕਰ ਸਕਦੇ ਹਨ।
ਇਹਨਾਂ ਕੋਰਸਾਂ ਵਿੱਚ ਦਾਖਲਾ ਸ਼ੁਰੂ ਹੋ ਚੁੱਕਾ ਹੈ ਅਤੇ ਸੀਟਾਂ ਵੀ ਸੀਮਤ ਹਨ।ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਵਿਦਿਆਰਥੀ ਕਿਸੇ ਵੀ ਸਟਰੀਮ ਵਿੱਚ 10+2 ਪਾਸ ਹੋਣਾ ਚਾਹੀਦਾ ਹੈ।ਇਸ ਲਈ ਪਹਿਲਾਂ ਆਉਣ ਵਾਲੇ ਵਿਦਿਆਰਥੀਆਂ ਨੂੰੁ ਪਹਿਲ ਦੇ ਅਧਾਰ ਤੇ ਦਾਖਲਾ ਦਿੱਤਾ ਜਾਵੇਗਾ। ਵਿਦਿਆਰਥੀ ਕੋਰਸ ਵਿੱਚ 31ਅਕਤੂਬਰ,2020 ਤੱਕ ਦਾਖਲਾ ਲੈ ਸਕਦੇ ਹਨ।ਇਸ ਮੌਕੇ ਪ੍ਰਿੰਸੀਪਲ ਵਲੋਂ ਕਾਲਜ ਦੇ ਸਮੁੱਚੇ ਸਟਾਫ਼ ਖ਼ਾਸ ਕਰਕੇ ਸਬੰਧਿਤ ਵਿਭਾਗਾਂ ਦੇ ਟੀਚਰ ਸਾਹਿਬਾਨ ਅਤੇ ਯੂ.ਜੀ.ਇੰਚਾਰਜ ਡਾ. ਗੁਰਪ੍ਰੀਤ ਸਿੰਘ ਉੱਪਲ ਨੂੰ ਵਧਾਈ ਦਿੱਤੀ।
- ਡੇਅਰੀ ਵਿਕਾਸ ਵਿਭਾਗ ਵਲੋਂ 2 ਹਫਤੇ ਡੇਅਰੀ ਸਿਖਲਾਈ ਕੋਰਸ 10 ਮਾਰਚ ਤੋਂ
- ਵਿਧਾਇਕ ਜਿੰਪਾ ਨੇ ਸ਼੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਭਾ ਦੇ 61 ਮੈਂਬਰਾਂ ਨੂੰ ਵੰਡੇ 9.64 ਲੱਖ ਰੁਪਏ ਦੇ ਬੋਨਸ ਚੈੱਕ
- ਜ਼ਿਲ੍ਹੇ ’ਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਲਾਗੂ, ਦੇਸ਼ ਦੀਆਂ ਟਾਪ 500 ਕੰਪਨੀਆਂ ਵਿੱਚ ਆਫ਼ਰ
- #BALAM_BALWINDER : पंडित मोहन लाल एसडी काॅलेज फाॅर विमेन, गुरदासपुर ने 3- स्टार रेटिंग प्राप्त कर राज्यभर में प्राप्त किया दूसरा स्थान
- ਪੰਜਾਬ ਸਰਕਾਰ ਮਧੂ ਮੱਖੀ ਪਾਲਣ ਦੇ ਧੰਦੇ ਨੂੰ ਹੁਲਾਰਾ ਦੇਣ ਲਈ ਵਚਨਬੱਧ: ਜਸਵੀਰ ਸਿੰਘ ਰਾਜਾ ਗਿੱਲ

EDITOR
CANADIAN DOABA TIMES
Email: editor@doabatimes.com
Mob:. 98146-40032 whtsapp