LATEST NEWS: ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ  ਜਿਲੇ ਅੰਦਰ ਅੱਜ 14 ਫਰਵਰੀ ਨੂੰ  ਮਿਊਂਸਪਲ ਚੋਣਾਂ ਅਮਨ-ਅਮਾਨ  ਨਾਲ ਸੰਪੰਨ

ਮਿਊਂਸਪਲ ਚੋਣਾਂ: ਪੁਲਿਸ ਵੱਲੋਂ ਸਖ਼ਤ ਸੁਰੱਖਿਆ ਬੰਦੋਬਸਤ ਅਧੀਨ ਸ਼ਾਂਤੀਪੂਰਵਕ ਵੋਟਾਂ ਪਈਆਂ -ਐਸ.ਐਸ. ਪੀ.

ਐਸ.ਐਸ. ਪੀ. ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਲਿਆ ਜਾਇਜ਼ਾ, ਪੁਲਿਸ ਫੋਰਸ ਨੂੰ ਮੁਸਤੈਦ ਰਹਿਣ ਲਈ ਕਿਹਾ- ਐਸਪੀ ਰਵਿੰਦਰਪਾਲ ਸਿੰਘ ਸੰਧੂ

ਹੁਸ਼ਿਆਰਪੁਰ, 13 ਫਰਵਰੀ (ਆਦੇਸ਼): ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ  ਜਿਲੇ ਅੰਦਰ ਅੱਜ 14 ਫਰਵਰੀ ਨੂੰ  ਮਿਊਂਸਪਲ ਚੋਣਾਂ ਅਮਨ-ਅਮਾਨ  ਨਾਲ ਸੰਪੰਨ ਹੋ ਗਈਆਂ। 

 ਅੱਜ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਜ਼ਿਲੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਂਦੇ ਦਿਖੇ  ਅਤੇ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਮੁਸਤੈਦ ਬਣਾਈ ਰੱਖਿਆ । ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਗਏ ਸਨ ਤਾਂ ਜੋ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ ਅਤੇ ਪੁਲਿਸ ਇਸ ਸੰਬੰਧ ਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਚ ਕਾਮਯਾਬ ਰਹੀ.

ਇਸ ਦੌਰਾਨ ਐਸਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਵਲੋਂ ਸ਼ਹਿਰ ਅੰਦਰ ਸਲਵਾੜਾ, ਭੀਮ ਨਗਰ , ਕਮਾਲਪੁਰ ਚੌਕ,  ਪ੍ਰਭਾਤ ਚੌਕ, ਭੰਗੀ ਚੋ , ਟਾਂਡਾ ਅਤੇ ਫਗਵਾੜਾ ਰੋਡ ਲੱਗਭਗ ਸਾਰੇ ਸ਼ਹਿਰ ਨੂੰ ਕਵਰ ਕੀਤਾ ਜਾਂਦਾ ਰਿਹਾ। ਇਸ ਸੰਬੰਧ ਚ ਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਕਿ ਗੜ੍ਹਦੀਵਾਲਾ ਤੋਂ ਅਲਾਵਾ ਪੂਰੇ ਜ਼ਿਲੇ ਚ ਅਮਨ ਅਮਾਨ ਨਾਲ ਵੋਟਾਂ ਦਾ ਕੰਮ ਸਿਰੇ ਚਾੜ ਲਿਆ ਗਿਆ ਹੈ।

ਓਹਨਾ ਕਿਹਾ ਕਿ ਪੁਲਿਸ ਦੀ ਸੂਝਬੂਝ ਨਾਲ ਉਥੇ ਵੀ ਜ਼ਿਲਾ ਪ੍ਰਧਾਨ ਭਾਜਪਾ ਨੂੰ ਸੁਰੱਖਿਅਤ ਕੱਢ ਲਿਆ ਗਿਆ ਤੇ ਓਥੇ ਵੀ ਸ਼ਾਂਤੀ ਨਾਲ ਵੋਟਾਂ ਪੈ ਗਈਆਂ ਹਨ।  ਇਸ ਤੋਂ ਅਲਾਵਾ ਓਹਨਾ ਕਿਹਾ ਕਿ ਜ਼ਿਮਪਾ ਵਾਲੇ ਵਾਰਡ ਚ ਫਾਰਮਾਂ ਨੂੰ  ਲੈ ਕੇ ਥੋਹੜਾ ਤਕਰਾਰ ਹੋਇਆ ਉਹ ਵੀ ਸੁਲਝਾ ਲਿਆ ਗਿਆ।  ਇਸ ਤੋਂ ਅਲਾਵਾ ਕੁਝ ਛੋਟੇ ਤਕਰਾਰ ਵੀ ਦਲੀਲ ਨਾਲ ਪੁਲਿਸ ਨੇ ਸੁਲਝਾ ਲਏ।  ਸ਼ਾਂਤੀਪੂਰਵਕ ਵੋਟਾਂ ਲਈ ਓਹਨਾ ਪੂਰੇ ਜ਼ਿਲੇ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ।  

Related posts

Leave a Reply