ਘਰ ਫੋਨ ਕਰਨ ਦਾ ਬਹਾਨਾ ਲਗਾ ਕੇ ਬਾਈਕ ਸਵਾਰ ਦੋ ਨੌਜਵਾਨ ਮਜਦੂਰ ਦਾ ਮੋਬਾਈਲ ਲੈ ਕੇ ਹੋਏ ਫਰਾਰ

ਗੜ੍ਹਦੀਵਾਲਾ 30 ਅਗਸਤ (ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਮਜਦੂਰੀ ਕਰਕੇ ਘਰ ਪਰਤ ਰਹੇ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਦੋ ਬਾਈਕ ਸਵਾਰ ਲੁਟੇਰਿਆਂ ਵਲੋਂ ਮੋਬਾਈਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਇਕ ਪ੍ਰਵਾਸੀ ਮਜ਼ਦੂਰ ਜਿਸ ਨੇ ਆਪਣਾ ਨਾਮ ਅੰਕੁਲ ਨਿਵਾਸੀ ਪਿੰਡ ਪੁੰਨਿਆ(ਯੂਪੀ) ਹਾਲ ਨਿਵਾਸੀ ਮੁੁਹੱਲਾ ਚੌਧਰੀਆਂ ਗੜ੍ਹਦੀਵਾਲਾ ਰਹਿੰਦਾ ਦੱਸਿਆ ਹੈ।

ਪੀੜਤ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ ਰਸਤੇ ‘ਚ ਕੋਈ ਮੋੜ ਤੇ ਪੁੱਜਿਆ ਤਾਂ ਉਸ ਕੋਲ ਦੋ ਬਾਈਕ ਸਵਾਰ ਲੜਕੇ ਆਕੇ ਰੁਕੇ। ਉਨ੍ਹਾਂ ਬਾਈਕ ਸਵਾਰਾਾਂ ਨੇ ਘਰ ਫੋਨ ਕਰਨ ਲਈ ਅੰਕੁਲ ਕੋਲੋ ਮੋਬਾਈਲ ਫੋਨ ਦੀ ਮੰਗ ਕੀਤੀ,ਜਦੋਂ ਅੰਕੁਲ ਨੇ ਮੋਬਾਈਲ ਦੇ ਦਿੱਤਾ ਤਾਂ ਬਾਈਕ ਸਵਾਰ ਮੋਬਾਈਲ ਲੈ ਕੇ ਫਰਾਰ ਹੋਣ ਲੱਗੇ।ਅੰਕੁਲ ਨੇ ਹੱਥ ਚ ਸਟੀਲ ਦਾ ਰੋਟੀ ਵਾਲਾ ਡੱਬਾ ਫੜਿਆ ਹੋਇਆ ਸੀ ਜਦ ਉਸ ਵੱਲੋਂ ਮੋਟਸਾਈਕਲ ਦੇ ਮਾਰਿਆ ਤਾਂ ਉਹ ਰੋਟੀ ਵਾਲਾ ਡੱਬਾ ਟਾਇਰ ਵਿੱਚ ਜਾ ਫਸਿਆ। ਜਿਸ ਨਾਲ ਮੋਟਰਸਾਈਕਲ ਦਾ ਸੰਤੁਲਨ ਬਿਗੜ ਗਿਆ ਪਰ ਲੁਟੇਰੇ ਹੱਥ ਆਉਂਦੇ ਆਉਂਦੇ ਭੱਜਣ ਚ ਸਫਲ ਹੋ ਗਏ।

Related posts

Leave a Reply