10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ 1 ਮਾਰਚ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹੁੰਚਣ, ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ

ਬੇਰੋਜ਼ਗਾਰ ਨੌਜਵਾਨਾਂ ਨੂੰ ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ ਦੇ ਕੇ ਮੁਹੱਈਆ ਕਰਵਾਇਆ ਜਾਵੇਗਾ ਰੋਜ਼ਗਾਰ : ਗੁਰਮੇਲ ਸਿੰਘ
-ਚਾਹਵਾਨ ਨੌਜਵਾਨ 1 ਮਾਰਚ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹੁੰਚਣ
-ਟਰੇਨਿੰਗ ਲੇਣ ਵਾਲੇ ਨੌਜਵਾਨਾਂ ਨੂੰ ਵਿਭਾਗ ਵਲੋਂ ਮੁਹੱਈਆ ਕਰਵਾਈ ਜਾਵੇਗੀ ਵਾਸ਼ਿੰਗ ਕਿੱਟ
ਹੁਸ਼ਿਆਰਪੁਰ, 25 ਫਰਵਰੀ :
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 8ਵੀਂ, 10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ (ਕੇਵਲ ਲੜਕੇ ਜਿਹੜੇ ਹੁਸ਼ਿਆਰਪੁਰ ਸ਼ਹਿਰ ਦੇ ਵਾਰਡਾਂ ਦੇ ਵਾਸੀ ਹੋਣ) ਨੂੰ ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ ਅਤੇ ਵਾਸ਼ਿੰਗ ਕਿੱਟਾਂ ਦੇ ਕੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ 1 ਮਾਰਚ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਐਮ.ਐਸ.ਡੀ.ਸੀ ਕੰਪਲੈਕਸ, ਪਹਿਲੀ ਮੰਜ਼ਿਲ, ਸਰਕਾਰੀ ਆਈ.ਟੀ.ਆਈ. ਵਿੱਚ ਪਹੁੰਚ ਕੇ ਨਿੱਜੀ ਤੌਰ ’ਤੇ ਇੰਟਰਵਿਊ ਦੇ ਸਕਦੇ ਹਨ।

 

Related posts

Leave a Reply