LATEST NEWS: ਮੈਡੀਕਲ  ਸਟੋਰਾਂ ਤੇ ਪੁਲਿਸ ਟੀਮ ਨੂੰ ਨਾਲ ਲੈ ਕੇ ਅਚਨਚੇਤ ਡਰੱਗ ਇੰਸਪੈਕਟਰ ਵੱਲੋ  ਛਾਪੇਮਾਰੀ

ਮੈਡੀਕਲ  ਸਟੋਰਾਂ ਤੇ ਪੁਲਿਸ ਟੀਮ ਨੂੰ ਨਾਲ ਲੈ ਕੇ ਅਚਨਚੇਤ ਡਰੱਗ ਇੰਸਪੈਕਟਰ ਵੱਲੋ  ਛਾਪੇਮਾਰੀ

ਹੁਸ਼ਿਆਰਪੁਰ 26 ਨਵੰਬਰ  ( ਆਦੇਸ਼ ) ਪੰਜਾਬ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਕੀਤੇ  ਵਅਦਾ ਕੀਤਾ ਸੀ ਕਿ ਪੰਜਾਬ ਵਿੱਚ ਨਸ਼ੇ ਨੂੰ ਪੁਰੀ ਤਰਾਂ ਖਤਮ ਕਰ ਦਿੱਤਾ ਜਾਵੇਗਾ ਤੇ ਇਸ ਦੇ ਹੋਲੀ ਹੋਲੀ ਪਰਮਾਣ ਵੀ ਸਹਿਮਣੇ ਆਉਣ ਲੱਗ ਪਏ ਹਨ ।  ਸਿਹਤ ਵਿਭਾਗ ਵੱਲੋ  ਨਸ਼ਾਂ ਵੇਚਣ ਵਾਲਿਆ ਤੇ ਪੂਰੀ ਤਰਾਂ ਨਕੇਲ ਕੱਸੀ ਜਾ ਰਹੀ,  ਇਸ ਦੇ ਚਲਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜੋਨਲ ਲਾਈਸੈਸਿੰਗ ਅਥਾਰਟੀ ਰਜੇਸ਼ ਸੁਰੀ ਦੀ ਦੇਖ ਰੇਖ ਹੇਠ ਡਰੱਗ ਇਨੰਪੈਕਟਰ 2 ਪਰਮਿੰਦਰ ਸਿੰਘ ਵੱਲੋ ਅੱਜ ਹਾਜੀਪੁਰ ,ਪਿੰਡ  ਸਰਿਆਣਾ , ਤੇ ਲੋਕਲ ਮੁਕੇਰੀਆਂ   ਦੇ ਮੈਡੀਕਲ ਸਟੋਰ ਤੇ ਪੁਲਿਸ ਨੂੰ ਨਾਲ ਲੈ ਕੇ ਚੈਕਿੰਗ  ਕੀਤੀ ਗਈ ।  

ਇਹਨਾਂ ਸਾਰੇ ਮੈਡੀਕਲ ਸਟੋਰਾਂ ਦਾ ਸੇਲ ਪ੍ਰਚੇਜ ਦਾ ਤੇ ਰਿਕਾਰਡ ਵੀ ਘੋਖਿਆ  ਗਿਆ । ਇੰਸਪੈਕਸ਼ਨ ਦੋਰਾਨ ਉਹਨਾਂ ਮੈਡੀਕਲ ਸਟੋਰ ਮਾਲਿਕਾਂ ਨੂੰ ਹਦਾਇਤ ਕੀਤੀ ਨਸ਼ੇ ਦੇ ਤੋਰ ਤੇ ਵਰਤੀਆਂ ਜਾਣ ਵਾਲੀਆ ਦਵਾਈਆਂ ਕੋਈ ਵੀ ਸਟੋਰ ਤੇ ਨਹੀ ਰੱਖੀਆ ਜਾ  ਸਕਦੀਆ ਤੇ ਸ਼ੀਡੂਲ ਐਚ 1 ਵਾਲੀਆਂ ਦਵਾਈਆਂ ਦਾ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਵੇ । ਉਹਨਾਂ ਇਹ ਵੀ ਦੱਸਿਆ ਕਿ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਹਾਜਰੀ ਜਰੂਰੀ ਹੈ ਤੇ  ਡਾਕਟਰ ਦੀ ਲਿਖੀ ਪਰਚੀ ਤੋ ਬਗੈਰ ਕੋਈ ਵੀ ਦਵਾਈ ਨਹੀ ਵੇਚੇਗਾ । ਉਹਨਾਂ ਦੱਸਿਆ ਕਿ  ਆਉਣ ਵਾਲੇ ਦਿਨਾਂ ਵਿੱਚ ਜਿਲੇ ਦੇ ਸਾਰੇ ਮੈਡੀਕਲ ਸਟੋਰਾ ਦੀ ਲਗਾਤਾਰ ਜਾਂਚ ਹੋਵੇਗੀ ਅਗਰ ਕੋਈ ਕੁਤਾਹੀ ਕਰਦਾ ਫੜਿਆ ਗਿਆ ਤੇ ਉਸ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

Related posts

Leave a Reply