ਵੱਡੀ ਖ਼ਬਰ : ਸਿੱਖਿਆ ਮੰਤਾਰਲੇ Union Education Ministry ਵਲੋਂ ਰਾਜ ਸਰਕਾਰਾਂ ਨੂੰ ਨਿਰਦੇਸ਼ ਕਿ ਉਹ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਸਕੂਲ ਆਉਣ ਵਾਲੇ ਬੱਚਿਆਂ ਦਾ ਸਰਵੇਖਣ ਕਰਵਾਉਣ ਅਤੇ ਉਨ੍ਹਾਂ ਦੀ ਸਕੂਲਾਂ ’ਚ ਰਜਿਸਟ੍ਰੇਸ਼ਨ ਕਰਵਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰਨ

ਨਵੀਂ ਦਿੱਲੀ :ਦੇਸ਼ ਦੇ ਸਿੱਖਿਆ ਮੰਤਾਰਲੇ (Union Education Ministry) ਨੇ ਵੀ ਬੱਚਿਆਂ ਦੀ ਸਿੱਖਿਆ ਸੁਚਾਰੂ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅਧਿਕਾਰੀਆਂ ਨੂੰ ਘਰ-ਘਰ ਜਾ ਕੇ ਸਕੂਲ ਆਉਣ ਵਾਲੇ ਬੱਚਿਆਂ ਦਾ ਸਰਵੇਖਣ ਕਰਵਾਉਣ ਅਤੇ ਉਨ੍ਹਾਂ ਦੀ ਸਕੂਲਾਂ ’ਚ ਰਜਿਸਟ੍ਰੇਸ਼ਨ ਕਰਵਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਕਰ ਦੇਣ।
ਕੋਰੋਨਾ ਦੇ ਖ਼ਿਲਾਫ਼ ਲੜਾਈ ਨੂੰ ਫ਼ੈਸਲਾਕੁੰਨ ਮੋੜ ’ਤੇ ਪਹੁੰਚਦਾ ਵੇਖ ਕੇ ਮੰਤਰਾਲੇ (Union Education Ministry) ਨੇ ਇਸ ਸਾਲ ਬੱਚਿਆਂ ਨੂੰ ਫੇਲ੍ਹ ਕਰਨ ਦੇ ਨਿਯਮਾਂ ’ਚ ਵੀ ਢਿੱਲ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਇਹ ਸਿਫ਼ਾਰਸ਼ ਮਹਾਮਾਰੀ ਦੌਰਾਨ ਪ੍ਰਭਾਵਿਤ ਬੱਚਿਆਂ ਦੀ ਪਛਾਣ ਕਰਨ, ਉਨ੍ਹਾਂ ਨੂੰ ਦਾਖ਼ਲ ਦੇਣ ਅਤੇ ਸਿੱਖਿਆ ਜਾਰੀ ਰੱਖਣ ਦੇ ਮੱਦੇਨਜ਼ਰ ਕੀਤੀ ਗਈ ਹੈ।
 
ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਹਿਸੂਸ ਕੀਤਾ ਗਿਆ ਹੈ ਕਿ ਕੋਰੋਨਾ ਕਾਰਨ ਡਰਾਪ ਆਊਟ ਵਧਣ ਅਤੇ ਰਜਿਸਟ੍ਰੇਸ਼ਨ ਘੱਟ ਹੋਣ, ਪੜ੍ਹਾਈ ਦੇ ਨੁਕਸਾਨ, ਸਿੱਖਿਆ ’ਚ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਉੱਚਿਤ ਨੀਤੀ ਬਣਾਉਣ ਦੀ ਲੋੜ ਹੈ। ਇਹੀ ਕਾਰਨ ਹੈ ਕਿ ਰਾਜ ਅਤੇ ਕੇਂਦਰ ਸ਼ਾਸਤ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਛੇ ਤੋਂ 18 ਸਾਲ ਦੇ ਉਨ੍ਹਾਂ ਵਿਦਿਆਰਥੀਆਂ ਦੀ ਪਛਾਣ ਕਰਨ ਲਈ ਘਰ-ਘਰ ਸਰਵੇਖਣ ਕੀਤਾ ਜਾਵੇ, ਜੋ ਸਕੂਲਾਂ ਤੋਂ ਦੂਰ ਹਨ।

Related posts

Leave a Reply