ਕੇਂਦਰ ਸਰਕਾਰ ਕਿਸਾਨਾਂ ਨਾਲ ਇਸ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਹੋਵੇ : ਕਲਦੀਪ ਬੁੱਟਰ,ਸ਼ੁਭਮ ਸਹੋਤਾ

ਕੇਂਦਰ ਸਰਕਾਰ ਕਿਸਾਨਾਂ ਨਾਲ ਦੁਸ਼ਮਣਾ ਵਾਲਾ ਵਿਵਹਾਰ ਕਰ ਰਹੀ ਹੈ,ਦੇਸ਼ ਨੂੰ ਤਾਨਾਸ਼ਾਹਾਂ ਵਾਂਗ ਚਲਾਇਆ ਜਾ ਰਿਹੈ,ਜਲ ਤੋਪਾਂ ਲੋਕਤੰਤਰੀ ਰੋਸ ਪ੍ਰਦਰਸ਼ਨਾਂ ਦੀ ਅੱਗ ਨੂੰ ਠਾਰ ਨਹੀਂ ਸਕਦੀਆਂ

ਗੜਦੀਵਾਲਾ 28 ਨਵੰਬਰ(ਚੌਧਰੀ) : ਸ਼੍ਰੋਮਣੀ ਅਕਾਲੀ ਲ ਦੇ ਸਰਕਲ ਪ੍ਰਧਾਨ ਕਲਦੀਪ ਸਿੰਘ ਬੁੱਟਰ ਸ਼ੁਭਮ ਸਹੋਤਾਾ ਯੂਥ ਅਕਾਲੀ ਦਲ ਨੇ ਅੱਜ ਹਾਰਿਆਣਾ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਦੀ ਇਸ ਗੱਲੋ ਜ਼ੋਰਦਾਰ ਨਿਖੇਧੀ ਕੀਤੀ। ਉਨਾਂ ਕਿਹਾ ਕਿ ਸੰਵਿਧਾਨ ਦਿਵਸ ‘ਤੇ ਉਹਨਾਂ ਨੇ ਸ਼ਾਂਤੀਪੂਰਨ ਤੇ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗਲਤ ਤਰੀਕੇ ਪੇਸ਼ ਆਈਆਂ ਹਨ। ਉਹਨਾਂ ਕਿਹਾ ਕਿ ਅਸੀਂ ਹਰਿਆਣਾ ਵਿਚ ਕਿਸਾਨਾਂ ਖਿਲਾਫ ਅਪਣਾਈਆਂ ਦਮਨਕਾਰੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਜਲ ਤੋਪਾਂ,ਅਨਿਆਂ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਲੋਕਤੰਤਰੀ ਅੱਗ ਨੂੰ ਠੰਢਾ ਨਹੀਂ ਕਰ ਸਕਦੀਆਂ।ਉਹਨਾਂ ਕਿਹਾ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨਾਲ ਇਸ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਉਹ ਦੇਸ਼ ਦਾ ਹਿੱਸਾ ਹੀ ਨਾ ਹੋਵੇ। ਉਹਨਾਂ ਕਿਹਾ ਕਿ ਕੀ ਅਸੀਂ ਭਾਰਤ ਦਾ ਹਿੱਸਾ ਨਹੀਂ ਹਾਂ ? ਉਹਨਾਂ ਕਿਹਾ ਕਿ ਕੀ ਕਿਸਾਨ, ਵਪਾਰੀ ਹੋਰ ਆਮ ਪੰਜਾਬੀ ਭਾਰਤੀ ਨਹੀਂ ਹਨ । ਇਸ ਮੌਕੇ ਤੇ ਉਹਨਾਂ ਨਾਲ ਸ੍ਰੋਮਣੀ ਅਕਾਲੀ ਦਲ ਯੂਥ ਸ਼ਹਿਰੀ ਵਾਾਈਸ ਪ੍ਰਧਾਨ ਵਿਵੇਕ ਗੁਪਤਾ, ਸ਼ੈੈਂਕੀ ਕਲਿਆਣ,ਭਿੰਦਾ ਰੰੰਧਾਵਾ, ਰੋਹਿਤ ਆਦਿ ਹਾਜ਼ਰ ਸਨ।

Related posts

Leave a Reply