ਉਂਕਾਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁੱਦਾ ਸੰਭਾਲਿਆ

(ਅਪਣਾ ਅਹੁੱਦਾ ਸੰਭਾਲਦੇ ਹੋਏ ਨਾਇਬ ਤਹਿਸੀਲਦਾਰ ਉਕਾਰ ਸਿੰਘ)

ਗੜ੍ਹਦੀਵਾਲਾ,7 ਅਕਤੂਬਰ (ਚੌਧਰੀ) : ਗੜ੍ਹਦੀਵਾਲਾ ਸਬ ਤਹਿਸੀਲ ਵਿਖੇ ਉਂਕਾਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਇਸ ਸਬੰਧੀ ਉਨ੍ਹਾ ਆਪਣੇ ਦਫ਼ਤਰੀ ਸਟਾਫ਼ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਤਹਿਸੀਲ ਅੰਦਰ ਲੋਕਾਂ ਨੂੰ ਲੋੜੀਦੇ ਕੰਮ ਕਰਵਾਉਣ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ,ਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਆਪਣਾ ਜਰੂਰੀ ਕੰਮ ਕਰਾਵਾਉਣ ਲਈ ਦਿੱਕਤ ਆਉਂਦੀ
ਹੈ,ਤਾਂ ਉਹ ਮੇਰੇ ਨਾਲ ਸਿੱਧਾ ਸਪਰੰਕ ਕਰ ਸਕਦੇ ਹਨ। ਇਸ ਮੌਕੇ ਕਾਨੂੰਗੋ ਕਮਲ ਸ਼ਰਮਾ,ਰੀਡਰ ਸਰਬਜੀਤ ਸਿੰਘ,ਕਲੱਰਕ ਇਕਬਾਲ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।

Related posts

Leave a Reply