ਯੂ ਪੀ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ,ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਰਹੇਗਾ ਜਾਰੀ

ਗੁਰਦਾਸਪੁਰ 10 ਅਕਤੂਬਰ ( ਅਸ਼ਵਨੀ ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਨਾਲ ਸੰਬੰਧਿਤ ਕਾਨੂੰਨਾ ਨੂੰ ਰੱਦ ਕਰਾੳੇਣ ਲਈ ਕਿਸਾਨ ਜਥੇਬੰਦੀਆ ਦਾ ਸੰਘਰਸ਼ ਰੇਲਵੇ ਸਟੇਸ਼ਨ ਗੁਰਦਾਸਪੁਰ ਤੇ ਦਸਵੇਂ ਦਿਨ ਵੀ ਪੂਰੇ ਜਾਹੋ ਜਲਾਲ ਨਾਲ ਜਾਰੀ ਰਿਹਾ।ਅੱਜ ਦੇ ਧਰਨੇ ਦੀ ਕਾਰਵਾਈ ਤਰਲੋਕ ਸਿੰਘ ਬਹਿਰਾਮਪੁਰ,ਕੰਵਲਜੀਤ ਸਿੰਘ ਪੰਡੋਰੀ,ਜਗੀਰ ਸਿੰਘ ਸਲਾਚ,ਡਾ.ਅਸ਼ੋਕ ਭਾਰਤੀ,ਗੁਰਦੀਪ ਸਿੰਘ ਮੁਸਤਫਾਬਾਦ ਜੱਟਾਂ ਅਤੇ ਸੁਖਦੇਵ ਸਿੰਘ ਭਾਗੋਕਾਂਵਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਸ਼ੁਰੂ ਕੀਤੀ ।

ਅੱਜ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਸ਼ਮੀਰ ਸਿੰਘ ਤੁਗਲਵਾਲ, ਸਤਿਬੀਰ ਸਿੰਘ ਸੁਲਤਾਨੀ,ਰਘਬੀਰ ਸਿੰਘ ਪਕੀਵਾ,ਗੁਲਜ਼ਾਰ ਸਿੰਘ ਬਸੰਤਕੋਟ,ਡਾ.ਅਸ਼ੋਕ ਭਾਰਤੀ,ਐਸ ਪੀ ਸਿੰਘ ਗੋਸਲ਼ ਅਤੇ ਬਖ਼ਸ਼ੀਸ਼ ਸਿੰਘ ਸਰਪੰਚ ਕੀੜੀਅਫ਼ਗ਼ਾਨਾਂ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਸੰਸਦ ਦੇ ਵਿੱਚ ਪੂਰਨ ਬਹੁਮਤ ਦੇ ਹੰਕਾਰ ਵਿਚ ਕਿਸਾਨ ਜਥੇਬੰਦੀਆਂ ਦੇ ਭਾਰੀ ਸੰਘਰਸ਼ ਅਤੇ ਅਤੇ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨ ਪਾਸ ਕਰ ਦਿਤੇ ਗਏ ਹਨ । ਇਨਾਂ ਦੇ ਲਾਗੂ ਹੋਣ ਨਾਲ ਕਿਸਾਨ ਅਤੇ ਮਜ਼ਦੂਰ ਬਰਬਾਦ ਹੋ ਜਾਣਗੇ ਤੇ ਕਾਰਪੋਰੇਟ ਘਰਾਣੇ ਤੇ ਦੇਸ਼ੀ ਵਿਦੇਸ਼ੀ ਵੱਡੀਆਂ ਕੰਪਨੀਆਂ ਮਾਲਾ-ਮਾਲ ਹੋ ਜਾਣਗੀਆ,ਇਹ ਕਾਨੂੰਨ ਕਿਸਾਨਾਂ ਦੀ ਲੁੱਟ ਕਰਨ ਵਿਚ ਆਉਂਦਿਆ ਸਭ ਅੜਚਨਾਂ ਨੂੰ ਦੂਰ ਕਰਨ ਵਾਲੇ ਹਨ ।

 ਕਿਸਾਨ ਆਗੂਆਂ ਨੇ ਮੋਦੀ ਸਰਕਾਰ ਦੇ ਘੱਟ ਗਿਣਤੀ,ਦਲਿਤ ਵਿਰੋਧੀ ਮਾਨਸਿਕਤਾ ਤਹਿਤ ਉਨਾਂ ਤੇ ਕੀਤੇ ਜਾ ਰਹੇ ਤਸ਼ੱਦਦ ਅਤੇ ਕਿਸਾਨਾਂ ਮਜ਼ਦੂਰਾਂ ਤੇ ਘੱਟ ਗਿਣਤੀ ਭਾਈਚਾਰਿਆ ਅਤੇ ਦਲਿਤਾ ਦੇ ਹੱਕ ਿਵਚ ਅਵਾਜ਼ ਬੰਦ ਕਰਨ ਵਾਲੇ ਬੁੱਧੀ-ਜੀਵੀਆਂ ਤੇ ਲੇਖਕਾਂ ਚਿਤਕਾਂ ਤੇ ਦੇਸ਼ ਵਿਰੋਧੀ ਕਾਰਵਾਈਆ ਕਾਨੂੰਨ ਤਹਿਤ ਬੰਦ ਕਰਨ ਦੀ ਸਖ਼ਤ ਿਨੰਦਾ ਕਰਦਿਆ ਯੂ ਪੀ ਿਵਚ ਹਾਥਰਸ ਵਿਖੇ ਦਲਿਤ ਲੜਕੀ ਨਾਲ ਬਲਾਤਕਾਰੀ ਕਥਿਤ ਦੋਸ਼ੀਆ ਦੇ ਹੱਕ ਵਿੱਚ ਬੀ ਜੇ ਪੀ ਆਗੂਆ ਵੱਲੋਂ ਸਮਰਥਨ ਵਿਚ ਆਉਣ ਅਤੇ ਬਲਾਤਕਾਰ ਪੀੜਤ ਲੜਕੀ ਤੇ ਉਸ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਦੇ ਵਿਰੋਧ ਵਿਚ ਬਾਈਪਾਸ ਚੌਕ ਵਿਚ ਯੂ ਪੀ ਦੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ ।

Related posts

Leave a Reply