UPDATE : ਵੱਡੀ ਖ਼ਬਰ : ਵਿਜੇ ਸਾਂਪਲਾ ਦਾ ਰਾਹ ਘੇਰਨ ਵਾਲੇ 250 ਕਿਸਾਨਾਂ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ#

ਮਾਨਸਾ / ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ , ਮਨਜੀਤ ਕਾਲਕਟ ): ਨਜ਼ਦੀਕੀ ਪਿੰਡ  ਫਫੜੇ ਭਾਈਕੇ ਦੇ ਇੱਕ ਦਲਿੱਤ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪਿੰਡ ਪੁੱਜਣ ਲਈ ਪਹੁੰਚੇ ਐੱਸਸੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਵਿਜੇ ਸਾਂਪਲਾ ਦਾ ਰਾਹ ਘੇਰਨ ਵਾਲੇ 250 ਕਿਸਾਨਾਂ ’ਤੇ ਭੀਖੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਹਾਲੇ ਕੋਈ ਗ੍ਰਿਫਤਾਰ ਨਹੀਂ ਹੋਈ ਹੈ। ਪੁਲਿਸ ਨੇ ਇਹ ਮਾਮਲਾ ਦਿਵਾਨ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ, ਜੋ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦਾ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ।

ਭੀਖੀ ਪੁਲਿਸ ਨੇ ਐੱਸਸੀ ਕਮਿਸ਼ਨ ਦੇ ਚੇਅਰਮੈਨ (VIJAY SAMPLA HOSHIARPUR) ਦਾ ਰਾਹ ਘੇਰਨ ਵਾਲੇ ਅਤੇ ਪਿੰਡ ਦੇ ਸਾਰੇ ਰਸਤਿਆਂ ’ਚ ਧਰਨਾ ਲਾ ਕੇ ਬੈਠਣ ਦੇ ਕਿਸਾਨ ਆਗੂ ਸਾਧੂ ਸਿੰਘ ਅਲੀਸ਼ੇਰ, ਅਮਨਜੀਤ ਸਿੰਘ ਜੀਤੀ ਗੁਰਨੇ ਖੁਰਦ, ਬੱਲਮ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ ਗੁਰਨੇ, ਪਾਲ ਸਿੰਘ ਫਫੜੇ ਸਮੇਤ 250 ਅਣਪਛਾਤੇ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਹੈ।

Related posts

Leave a Reply