UPDATE #HOSHIARPUR : ਖੜ੍ਹੀ ਕਾਰ ਦੀ ਤਾਕੀ ਵਿਚ ਵੱਜਣ ਨਾਲ ਸਕੂਟਰੀ ਸਵਾਰ ਮਹਿਲਾ ਦੀ ਮੌਤ

ਮਾਹਿਲਪੁਰ / ਹੁਸ਼ਿਆਰਪੁਰ  :  ਥਾਣਾ ਮਾਹਿਲਪੁਰ ਦੇ ਕੋਲ ਇਕ  ਦੁਕਾਨ ਦੇ ਅੱਗੇ ਖੜ੍ਹੀ ਕਾਰ ਦੀ ਤਾਕੀ ਵਿਚ ਵੱਜਣ ਨਾਲ ਸਕੂਟਰੀ ਸਵਾਰ ਮਹਿਲਾ ਦੀ ਮੌਤ ਹੋ ਗਈ।  ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

 ਜਾਣਕਾਰੀ ਅਨੁਸਾਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਨੂੰ ਇਕ ਲੜਕੀ ਬਲਵਿੰਦਰ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਕਾਂਗੜ ਤੇ ਦੋ ਮਹਿਲਾਵਾਂ ਪ੍ਰਰੀਤੀ ਪਤਨੀ ਜਸਵਿੰਦਰ ਸਿੰਘ, ਮਨਜੀਤ ਕੌਰ ਪਤਨੀ ਗੁਰਨਾਮ ਵਾਸੀ ਕਾਂਗੜ ਸਕੂਟਰੀ ਪੀਬੀ-07-ਬੀਟੀ-9842 ‘ਤੇ ਸਵਾਰ ਹੋ ਕੇ ਆ ਰਹੀਆਂ ਸੀ ਜਦੋਂ ਉਹ ਪਿੰਡ ਹਵੇਲੀ ਰੋਡ ਤੇ ਸਥਿਤ ਇਕ ਇਲੈਕਟਰੀਸ਼ਨ ਦੀ ਦੁਕਾਨ ਤੇ ਪਹੁੰਚੀਆਂ ਤਾਂ ਇਲੈਕਟਰੀਸ਼ਨ ਦੀ ਦੁਕਾਨ ਤੇ ਰਿਪੇਅਰ ਕਰਾਉਣ ਲਈ ਖੜੀ ਕਾਰ ਪੀਬੀ-08-ਸੀਜੈਡ-3536 ਜਿਸ ਦਾ ਮਾਲਿਕ ਅੰਮਿ੍ਤ ਪਾਲ ਪੁੱਤਰ ਗੁਰਦਿਆਲ ਸਿੰਘ ਵਾਸੀ ਕਹਾਰਪੁਰ ਦੀ ਕਾਰ ਦੀ ਖੁੱਲੀ ਤਾਕੀ ਵਿਚ ਸਕੂਟਰੀ ਦਾ ਫੁੱਟ ਰੈਸਟ ਵੱਜਣ ਨਾਲ ਤਿੰਨੋ ਸਕੂਟਰੀ ਸਵਾਰ ਸੜਕ ਤੇ ਡਿੱਗ ਪਈਆਂ ਜਿਸ ਨਾਲ ਗੰਭੀਰ ਜ਼ਖਮੀ ਹੋਈ ਮਨਜੀਤ ਕੌਰ (46) ਦੀ ਮੌਤ ਹੋ ਗਈ।  ਕਾਰ ਚਾਲਕ ਮੌਕੇ ਤੇ ਫ਼ਰਾਰ ਹੋ ਗਿਆ।

Related posts

Leave a Reply