UPDATED : ਟਾਂਡਾ ‘ਚ ਲੱਗੀ ‘ਬਿਜਲੀ ਪੰਚਾਇਤ’ ‘ਚ 63 ਸ਼ਿਕਾਇਤਾਂ ਦਾ ਨਿਪਟਾਰਾ, ਉੱਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਨੀਆ ਨੇ ਖ਼ੁਦ ਸੁਣੇ ਮਸਲੇ

ਟਾਂਡਾ ‘ਚ ਲੱਗੀ ‘ਬਿਜਲੀ ਪੰਚਾਇਤ’ ‘ਚ 63 ਸ਼ਿਕਾਇਤਾਂ ਦਾ ਨਿਪਟਾਰਾ, ਉੱਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਨੀਆ ਨੇ ਖ਼ੁਦ ਸੁਣੇ ਮਸਲੇ

ਕਿਹਾ ਬਿਜਲੀ ਪੰਚਾਇਤਾਂ ਰਾਹੀਂ ਖਪਤਕਾਰਾਂ ਦਾ ਮਸਲੇ ਮੌਕੇ ‘ਤੇ ਹੀ ਹੋ ਰਹੇ ਨੇ ਹੱਲ

ਟਾਂਡਾ, 3 ਅਕਤੂਬਰ: ਪਾਵਰਕਾਮ ਵੱਲੋਂ ਬਿਜਲੀ ਖਪਤਕਾਰਾਂ ਦੀਆ ਸ਼ਿਕਾਇਤਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੇ ਨਿਵੇਕਲੇ ਉਪਰਾਲੇ ‘ਬਿਜਲੀ ਪੰਚਾਇਤ’ ਰਾਹੀਂ ਅੱਜ ਟਾਂਡਾ ਵਿੱਚ 63 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਨਿਬੇੜਾ ਕੀਤਾ ਗਿਆ।

ਉੱਤਰੀ ਜ਼ੋਨ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਾਨੀਆ, ਜੋ ਟਾਂਡਾ ਵਿੱਚ ਲੱਗੀ ਪੰਚਾਇਤ ਵਿੱਚ ਨਿੱਜੀ ਤੌਰ ‘ਤੇ ਪਹੁੰਚੇ ਸਨ, ਨੇ ਖ਼ੁਦ ਖਪਤਕਾਰਾਂ ਨਾਲ ਗੱਲ-ਬਾਤ ਕਰਕੇ ਉਨ੍ਹਾਂ ਦੀਆ ਸ਼ਿਕਾਇਤਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਮੌਕੇ ‘ਤੇ ਨਿਪਟਾਰਾ ਕਰਾਇਆ । ਜਿਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਕ ਸਕੂਲ ਵਿਚ ਪਾਈ ਗਈ ਬਿਜਲੀ ਪੰਚਾਇਤ ਦੌਰਾਨ ਖਪਤਕਾਰਾਂ ਦੇ ਬਿਜਲੀ ਸਪਲਾਈ, ਬਿੱਲਾਂ ਆਦਿ ਬਾਰੇ ਸ਼ਿਕਾਇਤਾਂ ਸੁਣੀਆਂ ਗਈਆਂ। ਇੰਜੀ ਦਾਨੀਆ ਨੇ ਦੱਸਿਆ ਕਿ ਪਾਵਰਕਾਮ ਦੇ ਸੀ. ਐਮ. ਡੀ. ਏ ਵੇਣੂਪ੍ਰਸਾਦ ਦੇ ਨਿਰਦੇਸ਼ਾਂ ‘ਤੇ ਖਪਤਕਾਰਾਂ ਦੀ ਸਹੂਲਤ ਲਈ ਲਾਈਆਂ ਜਾ ਰਹੀਆਂ ਇਹ ਬਿਜਲੀ ਪੰਚਾਇਤਾਂ ਕਾਫ਼ੀ ਲਾਹੇਵੰਦ ਸਾਬਤ ਹੋ ਰਹੀਆਂ ਹਨ ਜਿੱਥੇ ਖਪਤਕਾਰ ਸਹਿਜੇ ਹੀ ਆਪਣੇ ਮਸਲੇ ਰੱਖ ਕੇ ਉਨ੍ਹਾਂ ਦਾ ਤੁਰੰਤ ਢੁਕਵਾਂ ਹੱਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੁੱਲ ਆਈਆਂ 72 ਸ਼ਿਕਾਇਤਾਂ ‘ਚੋਂ 63 ਦਾ ਹੱਲ ਕੀਤਾ ਗਿਆ ਜਦਕਿ ਬਾਕੀਆਂ ਬਾਰੇ ਜਲਦ ਫੈਸਲਾ ਲਿਆ ਜਾਵੇਗਾ।

Related posts

Leave a Reply