UPDATED: ਪਟਵਾਰ ਅਤੇ ਕਾਨੂੰਗੋ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਦਾ ਦਿਹਾਂਤ

ਪਟਵਾਰ ਅਤੇ ਕਾਨੂੰਗੋ ਯੂਨੀਅਨ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ੍ਰੀ ਵਿਜੇ ਸ਼ਰਮਾ ਦਾ ਦਿਹਾਂਤ
ਕਰੀਬ 20 ਸਾਲ ਪਟਵਾਰ ਤੇ ਕਾਨੂੰਗੋ ਜ਼ਿਲ੍ਹਾ ਪ੍ਰਧਾਨ ਦੀਆ ਸੇਵਾਵਾਂ ਨਿਭਾਈਆਂ ਰੈਵੀਨਿਊ ਵਿਭਾਗ ਵਿੱਚ।
ਪਠਾਨਕੋਟ 18 ਜੁਲਾਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ਼)
ਕਾਨੂੰਨਾਗੋ ਅਤੇ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜੋਸੀ ਦਾ ਅੱਜ ਸਵੇਰੇ ਤੜਕਸਾਰ ਜਲੰਧਰ ਦੇ ਇਕ ਹਸਪਤਾਲ ਵਿੱਚ ਗੁਰਦਿਆਂ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਉਹ ਕਰੀਬ 60 ਸਾਲ ਦੇ ਸਨ।  ਉਹ ਪਿਛਲੇ 2 ਮਹੀਨਿਆਂ ਤੋਂ ਜੇਰੇ ਇਲਾਜ ਸਨ। ਉਹਨਾਂ ਦੇ ਬੇਟੇ ਪ੍ਰਸ਼ਾਤ ਜੋਸ਼ੀ ਨੇ ਭਰੇ ਮਨ ਉਕਤ ਸਬੰਧੀ ਪੁਸ਼ਟੀ ਕੀਤੀ।
ਵਰਨਣਯੋਗ ਹੈ ਕਿ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜੋਸੀ ਪਟਵਾਰ ਯੂਨੀਅਨ ਜ਼ਿਲਾ ਪਠਾਨਕੋਟ ਦੇ ਕਰੀਬ 20 ਸਾਲ ਪ੍ਰਧਾਨ ਰਹੇ ਅਤੇ ਆਖ਼ਰੀ ਸਮੇਂ ਕਾਨੂੰਗੋ ਜ਼ਿਲ੍ਹਾ ਪ੍ਰਧਾਨ ਦੀਆਂ ਦੋ ਸਾਲ ਸੇਵਾਵਾਂ ਨਿਭਾਈਆਂ ਅਤੇ ਰੈਵੀਨਿਊ ਵਿਭਾਗ ਵਿੱਚ ਵਧੀਆ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਸਨ । ਉਨਾ ਪਟਵਾਰ ਯੂਨੀਅਨ ਦੀਆਂ ਮੰਗਾਂ ਸਬੰਧੀ ਸਮੇਂ-ਸਮੇਂ ਅਹਿਮ ਭੂਮਿਕਾ ਨਿਭਾਈ ਅਤੇ ਯੂਨੀਅਨ ਦੀਆਂ ਮੰਗਾਂ ਸਬੰਧੀ ਹਮੇਸ਼ਾਂ ਯਤਨਸ਼ੀਲ ਰਹੇ। ਉਹ ਬਹੁਤ ਹੀ ਨਿੱਘੇ ਸੁਭਾਅ ਦੇ ਅਤੇ ਹਰ ਦਿਲ ਅਜੀਜ ਸਨ।
ਪ੍ਰਧਾਨ ਵਿਜੇ ਕੁਮਾਰ ਜੋਸ਼ੀ ਦੇ ਦਿਹਾਂਤ ਤੇ ਪਟਵਾਰ ਯੂਨੀਅਨ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਫਤਹਿ ਸਿੰਘ, ਜਰਨਲ ਸਕੱਤਰ ਅਜੈ ਪਾਲ ਸਿੰਘ ਅਤੇ ਹੋਰ ਜ਼ਿਲਾ ਆਗੂ ਹਰੀਸ਼ ਕੁਮਾਰ, ਰਕੇਸ਼ ਕੁਮਾਰ, ਕਾਨੂੰਗੋ ਜ਼ਿਲਾ ਪ੍ਰਧਾਨ ਜਸਪਾਲ ਸਿੰਘ ਬਾਜਵਾ, ਜਰਨਲ ਸਕੱਤਰ ਰਾਜੇਸ਼ ਵਰਮਾ, ਜੋਗਿੰਦਰ ਸਿੰਘ ਕਮੇਟੀ ਮੈਂਬਰ ਤੋਂ ਇਲਾਵਾ ਸੈਂਕੜੇ ਪਟਵਾਰ ਯੂਨੀਅਨ ਆਗੂਆਂ, ਵਰਕਰਾ, ਮੁਲਾਜ਼ਮਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਪ੍ਰਧਾਨ ਵਿਜੇ ਕੁਮਾਰ ਜੋਸ਼ੀ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੇਟੇ ਛੱਡ ਗਏ ਹਨ।
ਅੱਜ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਪ੍ਰਧਾਨ ਵਿਜੇ ਸ਼ਰਮਾ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਅੰਤਮ ਸੰਸਕਾਰ ਦੀਆਂ ਰਸਮਾਂ ਉਨ੍ਹਾਂ ਦੇ ਵੱਡੇ ਸਪੁੱਤਰ ਪਰਸ਼ਾਂਤ ਜੋਸ਼ੀ ਵੱਲੋਂ ਨਿਭਾਈਆਂ ਗਈਆਂ। ਇਸ ਮੌਕੇ ਤੇ ਸ਼ਹਿਰ ਦੀਆ ਵੱਖ ਵੱਖ ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਆਗੂਆ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Related posts

Leave a Reply