UPDATED: ਬੀਐਡ, ਈਟੀਟੀ ਤੇ ਟੈਂਟ ਪਾਸ ਸਾਂਝਾ ਮੋਰਚਾ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਨੇ ਬਹੁਤ ਸ਼ਰਮਨਾਕ ਢੰਗ ਨਾਲ ਬੇਹੱਦ ਕੁਟਿਆ

ਪਟਿਆਲਾ 9 , ਜੂਨ  : ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰ ਰਹੇ ਬੇਰੁਜ਼ਗਾਰ ਬੀਐਡ ,ਈ ਟੀ ਟੀ ਤੇ ਟੈਂਟ ਪਾਸ  ਸਾਂਝਾ ਮੋਰਚਾ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲੀਸ ਨੇ ਬਹੁਤ ਸ਼ਰਮਨਾਕ ਢੰਗ ਨਾਲ ਬੇਹੱਦ ਕੁਟਿਆ ਅਤੇ ਹਿਰਾਸਤ ਵਿੱਚ ਲੈ ਲਿਆ।

ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲੀਸ ਨੇ ਲਾਠੀਚਾਰਜ ਵੀ ਕੀਤਾ । ਪੁਲੀਸ ਨੇ ਸਾਂਝਾ ਮੋਰਚਾ ਦੇ ਮੈਬਰਾਂ ਤੇ  ਵਾਈ ਪੀ ਐਸ ਚੌਕ ਵਿੱਚ ਲਾਠੀਚਾਰਜ ਕੀਤਾ ਤੇ ਚੁੱਕ ਕੇ ਜਬਰਦਸਤੀ ਪੁਲੀਸ ਵਾਹਨਾਂ ਵਿੱਚ ਸੁੱਟਿਆ ।ਬੇਰੁਜ਼ਗਾਰ ਪ੍ਰਦਰਸ਼ਨਕਾਰੀਆਂ ਵਿੱਚ ਅਧਿਆਪਕ ,ਡੀ ਪੀਈ ਅਧਿਆਪਕ ਪੀਟੀਆਈ ਅਧਿਆਪਕ ਅਤੇ ਮਲਟੀਪਰਪਜ਼ ਸਿਹਤ ਸੰਭਾਲ ਸ਼ਾਮਲ ਸਨ.  ਇਹ ਸਾਰੇ ਮੁੱਖ ਮੰਤਰੀ ਤੋਂ ਪੱਕੇ ਰੁਜਗਾਰ ਦੀ ਮੰਗ ਕਰਨ ਲਈ ਨਿਊ ਮੋਤੀ ਮਹਿਲ ਵੱਲ ਮਾਰਚ ਕਰ ਰਹੇ ਸਨ ।

Related posts

Leave a Reply