UPDATED : ਮੁੱਖ ਮੰਤਰੀ ਚੰਨੀ ਵੱਲੋਂ 8.67 ਲੱਖ ਵਿਦਿਆਰਥੀਆਂ ਦੇ ਖਾਤੇ ’ਚ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ 2-2 ਹਜ਼ਾਰ ਰੁਪਏ ਪਾਉਣ ਦਾ ਐਲਾਨ

ਚੰਡੀਗੜ੍ਹ :  ਨੌਜਵਾਨਾਂ ਨੂੰ ਕਾਂਗਰਸ ਦੇ ਹੱਕ ’ਚ ਲਿਆਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਯੁਵਾ ਰੁਜ਼ਗਾਰ ਗਾਰੰਟੀ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ, ਉੱਥੇ ਕਾਲਜ ਜਾਣ ਵਾਲੇ 8.67 ਲੱਖ ਵਿਦਿਆਰਥੀਆਂ ਦੇ ਖਾਤੇ ’ਚ ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਦੋ ਹਜ਼ਾਰ ਰੁਪਏ ਪਾਉਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ  ਕੈਬਨਿਟ ਦੀ ਮੀਟਿੰਗ ’ਚ ਲਿਆ ਗਿਆ।

ਮੁੱਖ ਮੰਤਰੀ ਨੇ ਸਾਰੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਭਲਕੇ ਤੋਂ ਹੀ ਆਪਣੇ ਕਾਲਜ ਜਾ ਕੇ ਆਪਣੇ ਬੈਂਕ ਖਾਤੇ ਬਾਰੇ ਜਾਣਕਾਰੀ ਦੇਣ। ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਹੁਣ ਵਿਦਿਆਰਥੀਆਂ ਨੂੰ ਘਰ ਬੈਠ ਕੇ ਹੀ ਪੜਾਈ ਕਰਨੀ ਪਵੇਗੀ। ਇਸ ਲਈ ਇੰਟਰਨੈੱਟ ਅਲਾਊਂਸ ਦੇ ਨਾਂ ਤੋਂ ਇਹ ਰਾਹਤ ਦਿੱਤੀ ਜਾਵੇਗੀ ।

Related posts

Leave a Reply