UPDATED BIG NEWS : ਅਣਪਛਾਤੇ ਬਾਈਕ ਸਵਾਰ ਦੋ ਵਿਅਕਤੀਆਂ ਵਲੋਂ ਅੰਨ੍ਹੇਵਾਹ FIRING, ਆਪ ਅਗੂ ਦੀਪੂ ਲਖੂਵਾਲੀਆ ਦੀ ਮੌਤ, 5 ਜ਼ਖਮੀ

1000

ਅਜਨਾਲਾ : ਲੋਕ ਸਭਾ ਚੋਣਾ ਤੋਂ ਕੁਝ ਸਮਾਂ ਪਹਿਲਾਂ ਦੇਰ ਰਾਤ ਹਲਕਾ ਅਜਨਾਲਾ ‘ਚ ਕੁਝ ਅਣਪਛਾਤੇ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਪੰਜ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ।  ਇਸ ਦੌਰਾਨ ਆਪ ਅਗੂ ਦੀਪ ਇੰਦਰ ਸਿੰਘ ਦੀਪੂ ਲਖੂਵਾਲੀਆ ਦੀ ਮੌਤ ਹੋ ਗਈ ਹੈ।

ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਅਜਨਾਲਾ ਦੇ ਐਸਐਚਉ ਤੇ ਐਸਐਸਪੀ ਸਤਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ। ਜਾਣਕਾਰੀ ਅਨੁਸਾਰ ਪਿੰਡ ਲੱਖੂਵਾਲ ‘ਚ ਬਾਈਕ ਸਵਾਰ ਦੋ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ, ਜਿਸ ਦੌਰਾਨ ਦੀਪੂ ਲਖੂਵਾਲੀਆ ਸਮੇਤ 5 ਲੋਕ ਜ਼ਖਮੀ ਹੋ ਗਏ।  ਇਲਾਕੇ ਵਿਚ ਸੋਗ ਦੀ ਲਹਿਰ  ਹੈ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਘਟਨਾ ਦੀ ਪੁਸ਼ਟੀ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਐਸਐਸਪੀ ਅੰਮ੍ਰਿਤਸਰ  ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ । ਇਸ ਗੋਲੀਕਾਂਡ ਵਿਚ ਚਾਰ ਹੋਰ ਵਿਅਕਤੀ ਸੰਦੀਪ ਸਿੰਘ, ਸੁੱਖਚਰਨਜੀਤ ਸਿੰਘ, ਸਵਰਨਜੀਤ ਸਿੰਘ, ਅਤੇ ਮੇਜਰ ਸਿੰਘ ਜ਼ਖ਼ਮੀ ਹੋਏ ਹਨ । ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। । ਦੀਪੂ ਲਖੂਵਾਲੀਆ  ਕੈਬਨਿਟ ਮੰਤਰੀ ਤੇ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਸਮਰਥਕ  ਸੀ।

1000

Related posts

Leave a Reply